ਕੋਚ ਰਵੀ ਸ਼ਾਸਤਰੀ ਨੇ ਕੀਤੀ ਵਾਸ਼ਿੰਗਟਨ ਸੁੰਦਰ ਦੀ ਸ਼ਲਾਘਾ, ਕੀਤਾ ਟਵੀਟ

Tuesday, Sep 29, 2020 - 11:03 PM (IST)

ਦੁਬਈ- ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ ਹੈ ਕਿ ਮੁੰਬਈ ਇੰਡੀਅਨਜ਼ ਵਿਰੁੱਧ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਸਪਿਨਰ ਵਾਸ਼ਿੰਗਟਨ ਸੁੰਦਰ ਦਾ ਪ੍ਰਦਰਸ਼ਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2020 'ਚ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਦੱਸ ਦੇਈਏ ਕਿ ਜਿਸ ਪਿੱਚ 'ਤੇ ਲੱਗਭਗ ਸਾਰੇ ਗੇਂਦਬਾਜ਼ਾਂ ਨੂੰ ਮਾਰ ਪੈ ਰਹੀ ਹੈ, ਉਸ ਪਿੱਚ 'ਤੇ ਸੁੰਦਰ ਨੇ ਆਪਣੇ 4 ਓਵਰਾਂ 'ਚ 12 ਦੌੜਾਂ ਦੇ ਕੇ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਦਾ ਵਿਕਟ ਹਾਸਲ ਕੀਤਾ। ਸ਼ਾਸਤਰੀ ਨੇ ਟਵੀਟ ਕੀਤਾ- ਬੱਲੇਬਾਜ਼ਾਂ ਦੀ ਦੁਨੀਆ 'ਚ- ਚੇਨਈ ਤੋਂ ਵਾਸ਼ਿੰਗਟਨ ਤੱਕ। ਆਈ. ਪੀ. ਐੱਲ. 'ਚ ਹੁਣ ਤੱਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ। ਸਪੈਸ਼ਲ।


ਜ਼ਿਕਰਯੋਗ ਹੈ ਕਿ ਆਰ. ਬੀ. ਨੇ ਇਕ ਰੋਮਾਂਚਕ ਮੁਕਾਬਲੇ 'ਚ ਪਿਛਲੀ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਸੋਮਵਾਰ ਸੁਪਰ ਓਵਰ 'ਚ ਹਰਾ ਕੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.)-13 'ਚ ਆਪਣੀ ਦੂਜੀ ਜਿੱਤ ਦਰਜ ਕੀਤੀ। ਇਸ ਮੈਚ 'ਚ ਇਸ਼ਾਨ ਕਿਸ਼ਨ ਨੇ ਤੂਫਾਨੀ ਪਾਰੀ ਖੇਡਦੇ ਹੋਏ 99 ਦੌੜਾਂ ਬਣਾਈਆਂ ਤੇ ਕੀਰੋਨ ਪੋਲਾਰਡ ਨੇ ਜੇਤੂ 60 ਦੌੜਾਂ ਦੀ ਬਦੌਲਤ 20 ਓਵਰਾਂ 'ਚ 5 ਵਿਕਟਾਂ 'ਤੇ 201 ਦੌੜਾਂ ਬਣਾਈਆਂ। ਜਿਸ ਤੋਂ ਬਾਅਦ ਮੈਚ ਦਾ ਫੈਸਲਾ 'ਚ ਹੋਇਆ। ਸੁਪਰ ਓਵਰ 'ਚ ਮੁੰਬਈ 7 ਦੌੜਾਂ ਹੀ ਬਣਾ ਸਕੀ ਅਤੇ ਬੈਂਗਲੁਰੂ ਦੀ ਟੀਮ ਨੇ ਇਸ ਦਾ ਪਿੱਛਾ ਆਸਾਨੀ ਨਾਲ ਕਰ ਲਿਆ। 


Gurdeep Singh

Content Editor

Related News