ਟੀਮ ਦੇ ਸਟਾਰ ਖਿਡਾਰੀ ਨਾਲ ਵਿਵਾਦ ਮਗਰੋਂ ਰਾਸ਼ਟਰੀ ਟੀਮ ਦੇ ਕੋਚ ਨੇ ਦਿੱਤਾ ਅਸਤੀਫ਼ਾ
Friday, Jun 13, 2025 - 03:53 PM (IST)

ਸਪੋਰਟਸ ਡੈਸਕ- ਪੋਲੈਂਡ ਦੀ ਰਾਸ਼ਟਰੀ ਫੁੱਟਬਾਲ ਟੀਮ ਦੇ ਕੋਚ ਮਿਸ਼ਲ ਪ੍ਰੋਬੀਏਰਜ਼ ਨੇ ਸਟਾਰ ਸਟ੍ਰਾਈਕਰ ਰਾਬਰਟ ਲੇਵਾਂਡੋਵਸਕੀ ਨਾਲ ਵਿਵਾਦ ਦੇ ਕੁਝ ਦਿਨਾਂ ਬਾਅਦ ਮੁੱਖ ਕੋਚ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪੋਲੈਂਡ ਫੁੱਟਬਾਲ ਸੰਘ ਵੱਲੋਂ ਜਾਰੀ ਬਿਆਨ ’ਚ ਪ੍ਰੋਬੀਏਰਜ਼ ਨੇ ਕਿਹਾ ਕਿ ਮੈਂ ਇਸ ਨਤੀਜੇ ’ਤੇ ਪੁੱਜਾ ਹਾਂ ਕਿ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਰਾਸ਼ਟਰੀ ਟੀਮ ਦੇ ਹਿੱਤ ’ਚ ਸਭ ਤੋਂ ਸਹੀ ਫੈਸਲਾ ਮੁੱਖ ਕੋਚ ਦੇ ਅਹੁਦੇ ਤੋਂ ਮੇਰਾ ਅਸਤੀਫਾ ਹੈ।
ਪ੍ਰੋਬਿਏਰਜ਼ ਨੇ ਇਸ ਹਫਤੇ ਦੀ ਸ਼ੁਰੂਆਤ ’ਚ ਫਿਨਲੈਂਡ ਖਿਲਾਫ ਵਿਸ਼ਵ ਕੱਪ ਕੁਆਲੀਫਾਇਰ ਦੀ ਪੂਰਵਲੀ ਸ਼ਾਮ ਬਾਰਸੀਲੋਨਾ ਦੇ ਸਟ੍ਰਾਈਕਰ ਲੋਵਾਂਡੋਵਸਕੀ ਨੂੰ ਟੀਮ ਦੇ ਕਪਤਾਨ ਅਹੁਦੇ ਤੋਂ ਹਟਾ ਦਿੱਤਾ ਅਤੇ ਉਸ ਦੀ ਜਗ੍ਹਾ ਇੰਟਰ ਮਿਲਾਨ ਦੇ ਮਿਡਫੀਲਡਰ ਪਿਓਟਰ ਜਿਲਿੰਸਕੀ ਨੂੰ ਨਵਾਂ ਕਪਤਾਨ ਨਿਯੁਕਤ ਕੀਤਾ ਸੀ।
ਇਹ ਵੀ ਪੜ੍ਹੋ- ਇਕ ਵਾਰ ਫ਼ਿਰ 'ਹੱਥ ਆਈ ਪਰ ਮੂੰਹ ਨਾ ਲੱਗੀ' ! 10 ਦਿਨਾਂ 'ਚ ਦੂਜਾ ਫਾਈਨਲ ਹਾਰ ਗਏ 'ਸਰਪੰਚ ਸਾਬ੍ਹ'
ਲੇਵਾਂਡੋਵਸਕੀ ਨੂੰ ਇਹ ਫੈਸਲਾ ਸਹੀ ਨਹੀਂ ਲੱਗਾ ਅਤੇ ਉਸ ਨੇ ਐਲਾਨ ਕੀਤਾ ਕਿ ਜਦੋਂ ਤੱਕ ਪ੍ਰੋਬਿਏਰਜ਼ ਮੁੱਖ ਕੋਚ ਬਣਿਆ ਰਹੇਗਾ, ਉਦੋਂ ਤੱਕ ਉਹ ਰਾਸ਼ਟਰੀ ਟੀਮ ਲਈ ਨਹੀਂ ਖੇਡੇਗਾ। ਪੋਲੈਂਡ ਨੂੰ ਫਿਨਲੈਂਡ ਕੋਲੋਂ 2-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਉਸ ਦੀਆਂ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਦੀਆਂ ਉਮੀਦਾਂ ਨੂੰ ਕਰਾਰਾ ਝਟਕਾ ਲੱਗਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e