ਭਾਰਤ ਦੀ ਅੰਡਰ-17 ਮਹਿਲਾ ਫੁੱਟਬਾਲ ਟੀਮ ਰੂਸ ਵਿਰੁੱਧ 3 ਦੋਸਤਾਨਾ ਮੈਚ ਖੇਡੇਗੀ

Wednesday, Apr 08, 2026 - 10:33 AM (IST)

ਭਾਰਤ ਦੀ ਅੰਡਰ-17 ਮਹਿਲਾ ਫੁੱਟਬਾਲ ਟੀਮ ਰੂਸ ਵਿਰੁੱਧ 3 ਦੋਸਤਾਨਾ ਮੈਚ ਖੇਡੇਗੀ

ਨਵੀਂ ਦਿੱਲੀ– ਭਾਰਤ ਦੀ ਅੰਡਰ-17 ਮਹਿਲਾ ਫੁੱਟਬਾਲ ਟੀਮ ਰੂਸ ਵਿਰੁੱਧ 11 ਤੋਂ 17 ਅਪ੍ਰੈਲ ਤੱਕ ਸੋਚੀ ’ਚ 3 ਦੋਸਤਾਨਾ ਮੈਚ ਖੇਡੇਗੀ। ਭਾਰਤੀ ਟੀਮ ਦੀ ਮੁੱਖ ਕੋਚ ਪਾਮੇਲਾ ਕੋਨਟੀ ਨੇ ਇਸ ਦੌਰੇ ਲਈ 23 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਇਹ ਮੈਚ 11, 14 ਤੇ 17 ਅਪ੍ਰੈਲ ਨੂੰ ਸੋਚੀ ਦੇ ਮਾਤਸੇਸਟਾ ਫੁੱਟਬਾਲ ਸੈਂਟਰ ’ਚ ਖੇਡੇ ਜਾਣਗੇ।

ਇਸ ਸਾਲ ਚੀਨ ’ਚ ਹੋਣ ਵਾਲੇ ਏ.ਐੱਫ.ਸੀ. ਅੰਡਰ-17 ਮਹਿਲਾ ਏਸ਼ੀਆਈ ਕੱਪ ਦੀ ਤਿਆਰੀ ਕਰ ਰਹੀ ਭਾਰਤੀ ਟੀਮ ਸੋਮਵਾਰ ਦੇਰ ਰਾਤ ਸੋਚੀ ਪਹੁੰਚੀ। ਭਾਰਤੀ ਮਹਿਲਾ ਟੀਮ ਪਿਛਲੇ ਮਹੀਨੇ ਯਾਂਗੂਨ ਗਈ ਸੀ ਜਿੱਥੇ ਉਸ ਨੇ ਮੇਜ਼ਬਾਨ ਟੀਮ ਵਿਰੁੱਧ ਦੋ ਦੋਸਤਾਨਾ ਮੈਚ ਖੇਡੇ। ਇਨ੍ਹਾਂ ਦੋਵਾਂ ਮੈਚਾਂ ’ਚ ਉਸ ਨੇ ਜਿੱਤ (2-0 ਤੇ 3-2) ਹਾਸਲ ਕੀਤੀ ਸੀ। ਇਸ ਤੋਂ ਬਾਅਦ ਭਾਰਤੀ ਟੀਮ ਨੇ ਬੈਂਗਲੁਰੂ ’ਚ ਅਭਿਆਸ ਕੈਂਪ ’ਚ ਹਿੱਸਾ ਲਿਆ ਸੀ।


author

Tarsem Singh

Content Editor

Related News