ਨਿਊਜ਼ੀਲੈਂਡ ਖ਼ਿਲਾਫ਼ ਸੀਰੀਜ਼ ਦੇ ਬਾਅਦ ਬ੍ਰੇਕ ਲੈਣਗੇ ਇੰਗਲੈਂਡ ਦੇ ਕੋਚ ਸਿਲਵਰਵੁੱਡ

Saturday, May 15, 2021 - 02:38 PM (IST)

ਨਿਊਜ਼ੀਲੈਂਡ ਖ਼ਿਲਾਫ਼ ਸੀਰੀਜ਼ ਦੇ ਬਾਅਦ ਬ੍ਰੇਕ ਲੈਣਗੇ ਇੰਗਲੈਂਡ ਦੇ ਕੋਚ ਸਿਲਵਰਵੁੱਡ

ਲੰਡਨ— ਇੰਗਲੈਂਡ ਦੇ ਮੁੱਖ ਕੋਚ ਕ੍ਰਿਸ ਸਿਲਵਰਵੁੱਡ ਨਿਊਜ਼ੀਲੈਂਡ ਖ਼ਿਲਾਫ਼ ਦੋ ਟੈਸਟ ਦੀ ਸੀਰੀਜ਼ ਦੇ ਬਾਅਦ ਬ੍ਰੇਕ ਲੈਣਗੇ ਤੇ ਸ਼੍ਰੀਲੰਕਾ ਤੇ ਪਾਕਿਸਤਾਨ ਖ਼ਿਲਾਫ਼ ਕ੍ਰਿਕਟ ਸੀਰੀਜ਼ ’ਚ ਉਨ੍ਹਾਂ ਦੇ ਸਹਾਇਕ ਜ਼ਿੰਮਾ ਸੰਭਾਲਣਗੇ। ਸ਼੍ਰੀਲੰਕਾ ਤੇ ਭਾਰਤ ਦੌਰੇ ’ਤੇ ਇੰਗਲੈਂਡ ਟੀਮ ਦੇ ਨਾਲ ਰਹੇ ਸਿਲਵਰਵੁੱਡ ਨੇ ਕਿਹਾ ਕਿ ਉਹ ਅਗਸਤ ’ਚ ਭਾਰਤ ਖ਼ਿਲਾਫ਼ ਘਰੇਲੂ ਟੈਸਟ ਸੀਰੀਜ਼ ਤੋਂ ਪਹਿਲਾਂ ਤਰੋਤਾਜ਼ਾ ਰਹਿਣਾ ਚਾਹੁੰਦੇ ਹਨ ਤੇ ਇਸ ਲਈ ਬ੍ਰੇਕ ਲੈ ਰਹੇ ਹਨ। ਉਨ੍ਹਾਂ ਦੀ ਗ਼ੈਰ ਮੌਜੂਦਗੀ ’ਚ ਪਾਲ ਕੋਲਿੰਗਵੁੱਡ ਤੇ ਗ੍ਰਾਹਮ ਥੋਰਪ ਜੂਨ-ਜੁਲਾਈ ’ਚ ਸ਼੍ਰੀਲੰਕਾ ਤੇ ਪਾਕਿਸਤਾਨ ਖ਼ਿਲਾਫ਼ ਸੀਰੀਜ਼ ਲਈ ਕੋਚ ਦਾ ਕਾਰਜਭਾਰ ਸੰਭਾਲਣਗੇ।

ਸਿਲਵਰਵੁੱਡ ਨੇ ਕਿਹਾ ਕਿ ਜੇਕਰ ਮੈਂ ਸੌ ਫ਼ੀਸਦੀ ਸਮਰਥਾ ਦੇ ਨਾਲ ਕੰਮ ਨਹੀਂ ਕਰ ਸਕਿਆ ਤਾਂ ਇਹ ਖਿਡਾਰੀਆਂ ਤੇ ਮੇਰੇ ਖ਼ੁਦ ਲਈ ਠੀਕ ਨਹੀਂ ਹੋਵੇਗਾ। ਥੋਰਪ ਤੇ ਕੋਲੀ ਇਕ-ਇਕ ਸੀਰੀਜ਼ ਸੰਭਾਲ ਲੈਣਗੇ। ਮੈਂ ਤਰੋਤਾਜ਼ਾ ਹੋ ਕੇ ਅਗਲੀ ਸੀਰੀਜ਼ ਲਈ ਵਾਪਸੀ ਕਰਾਂਗਾ। ਨਿਊਜ਼ੀਲੈਂਡ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਘਰੇਲੂ ਸੀਰੀਜ਼ ਦੇ ਬਾਅਦ ਇੰਗਲੈਂਡ ਟੀਮ ਸ਼੍ਰੀਲੰਕਾ ਖ਼ਿਲਾਫ਼ 23 ਜੂਨ ਤੋਂ ਤਿੰਨ ਟੀ-20 ਤੇ ਤਿੰਨ ਵਨ-ਡੇ ਮੈਚ ਖੇਡੇਗੀ। ਇਸ ਤੋਂ ਬਾਅਦ ਪਾਕਿਸਤਾਨ ਖ਼ਿਲਾਫ਼ 16 ਜੁਲਾਈ ਤੋਂ ਤਿੰਨ ਵਨ-ਡੇ ਤੇ ਤਿੰਨ ਟੀ-20 ਖੇਡਣੇ ਹਨ। ਭਾਰਤ ਖ਼ਿਲਾਫ਼ ਪੰਜ ਮੈਚਾਂ ਦੀ ਟੈਸਟ ਸੀਰੀਜ਼ ਚਾਰ ਅਗਸਤ ਤੋਂ ਸ਼ੁਰੂ ਹੋਵੇਗੀ ਜਿਸ ’ਚ ਸਿਲਵਰਵੁੱਡ ਵਾਪਸੀ ਕਰਨਗੇ।


author

Tarsem Singh

Content Editor

Related News