COA ਰਾਹੁਲ ਅਤੇ ਪੰਡਯਾ ਦਾ ਮਾਮਲਾ ਲੋਕਪਾਲ ਨੂੰ ਸੌਂਪਣ ਨੂੰ ਤਿਆਰ
Wednesday, Mar 06, 2019 - 10:18 PM (IST)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਦਾ ਸੰਚਾਲਨ ਕਰ ਰਹੀ ਪ੍ਰਸ਼ੰਸਕਾਂ ਦੀ ਕਮੇਟੀ (ਸੀ. ਓ. ਏ.) ਵੀਰਵਾਰ ਨੂੰ ਇਥੇ ਹੋਣ ਵਾਲੀ ਬੈਠਕ ਦੌਰਾਨ ਹਾਰਦਿਕ ਪੰਡਯਾ ਅਤੇ ਲੋਕੇਸ਼ ਰਾਹੁਲ ਦਾ ਇਕ ਟੀ. ਵੀ. ਪ੍ਰੋਗਰਾਮ ਦੌਰਾਨ ਮਹਿਲਾਵਾਂ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀਆਂ ਕਰਨ ਦਾ ਮਾਮਲਾ ਬੀ. ਸੀ. ਸੀ. ਆਈ. ਦੇ ਨਵ-ਨਿਯੁਕਤ ਲੋਕਪਾਲ ਡੀ. ਕੇ. ਜੈਨ ਨੂੰ ਸੌਂਪਣਗੇ।
ਰਾਹੁਲ ਅਤੇ ਪੰਡਯਾ ਨੂੰ ਇਕ ਚਰਚਿਤ ਟੀ. ਵੀ. ਪ੍ਰੋਗਰਾਮ ਦੌਰਾਨ ਇਤਰਾਜ਼ਯੋਗ ਟਿੱਪਣੀਆਂ ਲਈ ਅਸਥਾਈ ਤੌਰ 'ਤੇ ਮੁਅਤਲ ਕਰ ਦਿੱਤਾ ਗਿਆ ਸੀ। ਬਾਅਦ ਵਿਚ ਜਾਂਚ ਪੈਂਡਿੰਗ ਹੋਣ ਤੱਕ ਉਸ ਦੀ ਮੁਅਤਲੀ ਵਾਪਸ ਲੈ ਲਈ ਗਈ ਸੀ।