COA ਨੇ ਅਜੇ ਤਕ ਰਾਹੁਲ ਤੇ ਪੰਡਯਾ ਦਾ ਮਾਮਲਾ ਨਹੀਂ ਭੇਜਿਆ : BCCI ਲੋਕਪਾਲ
Wednesday, Mar 06, 2019 - 12:29 AM (IST)

ਨਵੀਂ ਦਿੱਲੀ— ਬੀ. ਸੀ. ਸੀ. ਆਈ. ਦੇ ਲੋਕਪਾਲ ਡੀ. ਕੇ. ਜੈਨ ਨੇ ਮੰਗਲਵਾਰ ਕਿਹਾ ਕਿ ਅਧਿਕਾਰੀਆਂ ਦੀ ਕਮੇਟੀ (ਸੀ. ਓ. ਏ.) ਨੇ ਅਜੇ ਤਕ ਉਸ ਕੋਲ ਭਾਰਤੀ ਕ੍ਰਿਕਟਰਾਂ ਹਾਰਦਿਕ ਪੰਡਯਾ ਤੇ ਕੇ. ਐੱਲ. ਰਾਹੁਲ ਨਾਲ ਜੁੜਿਆ ਮਾਮਲਾ ਨਹੀਂ ਭੇਜਿਆ ਹੈ, ਜਿਹੜੇ ਇਕ ਟੀ. ਵੀ. ਪ੍ਰੋਗਰਾਮ ਦੌਰਾਨ ਇਤਰਾਜ਼ਯੋਗ ਟਿੱਪਣੀਆਂ ਲਈ ਜਾਂਚ ਦਾ ਸਾਹਮਣਾ ਕਰ ਰਹੇ ਹਨ। ਸੁਪਰੀਮ ਕੋਰਟ ਨੇ ਵਿਵਾਦਾਂ ਨੂੰ ਸੁਲਝਾਉਣ ਲਈ ਆਪਣੇ ਸਾਬਕਾ ਜੱਜ ਜੈਨ ਨੂੰ ਪਿਛਲੇ ਮਹੀਨੇ ਬੀ. ਸੀ. ਸੀ. ਆਈ. ਦਾ ਲੋਕਪਾਲ ਨਿਯੁਕਤ ਕੀਤਾ ਸੀ। ਜੈਨ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਬੀ. ਸੀ. ਸੀ. ਆਈ. ਦਫਤਰ ਵਿਚ ਅਹੁਦਾ ਸੰਭਾਲ ਲਿਆ ਸੀ।