ਕਲੱਬ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਅਗਲੇ ਸਾਲ 14 ਜੂਨ ਤੋਂ ਹੋਵੇਗਾ ਸ਼ੁਰੂ
Saturday, Dec 07, 2024 - 06:18 PM (IST)
ਜ਼ਿਊਰਿਖ- ਕਲੱਬ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਅਗਲੇ ਸਾਲ 14 ਜੂਨ ਤੋਂ ਅਮਰੀਕਾ 'ਚ ਸ਼ੁਰੂ ਹੋਵੇਗਾ, ਜਿਸ ਦਾ ਪਹਿਲਾ ਮੈਚ ਲਿਓਨਲ ਮੇਸੀ ਦੀ ਟੀਮ ਇੰਟਰ ਮਿਆਮੀ ਅਤੇ ਮਿਸਰ ਦੇ ਐੱਲ. ਅਹਲੀ ਕਲੱਬ ਵਿਚਾਲੇ ਖੇਡਿਆ ਜਾਵੇਗਾ। ਵਿਸ਼ਵ ਫੁੱਟਬਾਲ ਦੀ ਸਰਵਉੱਚ ਸੰਸਥਾ ਫੀਫਾ ਨੇ ਸ਼ਨੀਵਾਰ ਨੂੰ ਇਸ ਮਹੀਨੇ ਚੱਲਣ ਵਾਲੇ ਮੁਕਾਬਲੇ ਦਾ ਸ਼ਡਿਊਲ ਜਾਰੀ ਕੀਤਾ।
ਮੁਕਾਬਲੇ ਵਿੱਚ ਸੈਮੀਫਾਈਨਲ ਅਤੇ ਫਾਈਨਲ ਸਮੇਤ ਕੁੱਲ 63 ਮੈਚ ਖੇਡੇ ਜਾਣਗੇ। ਫਾਈਨਲ 13 ਜੁਲਾਈ ਐਤਵਾਰ ਨੂੰ ਨਿਊਯਾਰਕ ਦੇ ਮੈਟਲਾਈਫ ਸਟੇਡੀਅਮ 'ਚ ਖੇਡਿਆ ਜਾਵੇਗਾ। ਸੈਮੀਫਾਈਨਲ ਵੀ ਇਸੇ ਸਟੇਡੀਅਮ ਵਿੱਚ 8 ਅਤੇ 9 ਜੁਲਾਈ ਨੂੰ ਖੇਡੇ ਜਾਣਗੇ। ਕਲੱਬ ਵਿਸ਼ਵ ਕੱਪ ਦਾ ਮੁਕਾਬਲਾ ਉਨ੍ਹਾਂ ਟੀਮਾਂ ਦੁਆਰਾ ਕੀਤਾ ਜਾਵੇਗਾ ਜਿਨ੍ਹਾਂ ਨੇ 2021 ਤੋਂ 2024 ਤੱਕ ਆਪਣੇ ਮਹਾਂਦੀਪੀ ਟੂਰਨਾਮੈਂਟਾਂ ਵਿੱਚ ਖ਼ਿਤਾਬ ਜਿੱਤੇ ਹਨ ਜਾਂ ਚਾਰ ਸਾਲਾਂ ਵਿੱਚ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ।