ਭਾਰਤ-ਏ ਜਿੱਤ ਦੇ ਨੇੜੇ

9/12/2019 3:25:09 AM

ਤਿਰੂਵਨੰਤਪੁਰਮ— ਖੱਬੇ ਹੱਥ ਦੇ ਸਪਿਨਰ ਸ਼ਾਹਬਾਜ਼ ਨਦੀਮ ਅਤੇ ਆਫ ਸਪਿਨਰ ਜਲਜ ਸਕਸੈਨਾ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਭਾਰਤ-ਏ ਦੱਖਣੀ ਅਫਰੀਕਾ-ਏ ਖਿਲਾਫ ਪਹਿਲੇ ਗੈਰ-ਅਧਿਕਾਰਤ ਟੈਸਟ ਦੇ ਖਰਾਬ ਰੌਸ਼ਨੀ ਨਾਲ ਪ੍ਰਭਾਵਿਤ ਤੀਸਰੇ ਦਿਨ ਬੁੱਧਵਾਰ ਜਿੱਤ ਦੀ ਦਹਿਲੀਜ਼ 'ਤੇ ਪਹੁੰਚ ਗਿਆ ਹੈ। ਦੱਖਣੀ ਅਫਰੀਕਾ-ਏ ਨੇ ਖਰਾਬ ਰੌਸ਼ਨੀ ਕਾਰਣ ਦਿਨ ਦੀ ਖੇਡ ਖਤਮ ਕੀਤੇ ਜਾਣ ਤੱਕ ਆਪਣੀ ਦੂਸਰੀ ਪਾਰੀ ਵਿਚ 9 ਵਿਕਟਾਂ ਗੁਆ ਕੇ 179 ਦੌੜਾਂ ਬਣਾ ਲਈਆਂ ਹਨ। ਉਸ ਕੋਲ ਸਿਰਫ 40 ਦੌੜਾਂ ਦੀ ਬੜ੍ਹਤ ਹੈ। ਭਾਰਤ-ਏ ਟੀਮ ਇਸ ਤਰ੍ਹਾਂ ਇਸ ਮੁਕਾਬਲੇ 'ਚ ਜਿੱਤ ਦੀ ਦਹਿਲੀਜ਼ 'ਤੇ ਪਹੁੰਚ ਗਈ ਹੈ। ਕੱਲ ਸਵੇਰ ਦੇ ਸੈਸ਼ਨ ਵਿਚ ਹੀ ਮੈਚ ਦਾ ਫੈਸਲਾ ਹੋ ਜਾਵੇਗਾ। ਭਾਰਤ-ਏ ਨੇ ਇਸ ਤੋਂ ਪਹਿਲਾਂ ਦੱਖਣੀ ਅਫਰੀਕਾ-ਏ ਤੋਂ 5 ਗੈਰ-ਅਧਿਕਾਰਤ ਵਨ ਡੇ ਮੈਚਾਂ ਦੀ ਸੀਰੀਜ਼ 4-1 ਨਾਲ ਜਿੱਤੀ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

This news is Edited By Gurdeep Singh