ਕ੍ਰਿਸ ਸਿਲਵਰਵੁੱਡ ਨੇ ਸ਼੍ਰੀਲੰਕਾ ਦੇ ਮੁੱਖ ਕੋਚ ਦੇ ਅਹੁਦੇ ਤੋਂ ਦਿੱਤਾ ਅਸਤੀਫਾ

Thursday, Jun 27, 2024 - 01:02 PM (IST)

ਕ੍ਰਿਸ ਸਿਲਵਰਵੁੱਡ ਨੇ ਸ਼੍ਰੀਲੰਕਾ ਦੇ ਮੁੱਖ ਕੋਚ ਦੇ ਅਹੁਦੇ ਤੋਂ ਦਿੱਤਾ ਅਸਤੀਫਾ

ਕੋਲੰਬੋ- ਸ਼੍ਰੀਲੰਕਾ ਦੇ ਮੁੱਖ ਕੋਚ ਕ੍ਰਿਸ ਸਿਲਵਰਵੁੱਡ ਨੇ ਟੀ-20 ਵਿਸ਼ਵ ਕੱਪ ਵਿਚ ਟੀਮ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਵੀਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸਾਬਕਾ ਕਪਤਾਨ ਮਹੇਲਾ ਜੈਵਰਧਨੇ ਨੇ ਵੀ ਸਲਾਹਕਾਰ ਕੋਚ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸਿਲਵਰਵੁੱਡ ਨੇ ਇਕ ਬਿਆਨ 'ਚ ਕਿਹਾ,''ਅੰਤਰਰਾਸ਼ਟਰੀ ਕੋਚ ਹੋਣ ਦਾ ਮਤਲਬ ਹੈ ਲੰਬੇ ਸਮੇਂ ਤੱਕ ਆਪਣੇ ਪਿਆਰਿਆਂ ਤੋਂ ਦੂਰ ਰਹਿਣਾ। "ਆਪਣੇ ਪਰਿਵਾਰ ਨਾਲ ਸਲਾਹ ਕਰਨ ਤੋਂ ਬਾਅਦ ਮੈਂ ਭਾਰੀ ਦਿਲ ਨਾਲ ਘਰ ਪਰਤਣ ਅਤੇ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਫੈਸਲਾ ਲੈ ਰਿਹਾ ਹਾਂ"
ਉਨ੍ਹਾਂ ਨੇ ਕਿਹਾ, ''ਸ਼੍ਰੀਲੰਕਾ ਕ੍ਰਿਕਟ ਦਾ ਹਿੱਸਾ ਬਣਨਾ ਮੇਰੇ ਲਈ ਮਾਣ ਵਾਲੀ ਗੱਲ ਹੈ। ਮੈਂ ਬਹੁਤ ਸਾਰੀਆਂ ਚੰਗੀਆਂ ਯਾਦਾਂ ਲੈ ਕੇ ਜਾ ਰਿਹਾ ਹਾਂ।” ਸ਼੍ਰੀਲੰਕਾ ਦੀ ਟੀਮ ਟੀ-20 ਵਿਸ਼ਵ ਕੱਪ ਦੇ ਗਰੁੱਪ ਪੜਾਅ ਤੋਂ ਬਾਹਰ ਹੋ ਗਈ, ਜੋ ਕਿ ਆਈਸੀਸੀ ਟੂਰਨਾਮੈਂਟ ਵਿੱਚ ਉਸਦਾ ਸਭ ਤੋਂ ਖਰਾਬ ਪ੍ਰਦਰਸ਼ਨ ਰਿਹਾ ਹੈ।


author

Aarti dhillon

Content Editor

Related News