IPL ਤੋਂ ਬਾਅਦ ਸ਼੍ਰੀਲੰਕਾ ਪ੍ਰੀਮੀਅਰ ਲੀਗ ''ਚ ਜਲਵਾ ਦਿਖਾਉਣਗੇ ਕ੍ਰਿਸ ਗੇਲ, ਸ਼ੈਡਿਊਲ ਆਇਆ ਸਾਹਮਣੇ

10/21/2020 8:42:58 PM

ਕੋਲੰਬੋ : ਯੂਨੀਵਰਸ ਬਾਸ ਨਾਮ ਤੋਂ ਮਸ਼ਹੂਰ ਕੈਰੇਬੀਅਨ ਖਿਡਾਰੀ ਕ੍ਰਿਸ ਗੇਲ ਪਾਕਿਸਤਾਨ ਦੇ ਹਰਫਨਮੌਲਾ ਖਿਡਾਰੀ ਸ਼ਾਹਿਦ ਆਫਰੀਦੀ ਅਤੇ ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਫਾਫ ਡੂ ਪਲੇਸਿਸ ਸ਼੍ਰੀਲੰਕਾ ਪ੍ਰੀਮਿਅਰ ਲੀਗ 2020 'ਚ ਆਪਣਾ ਜਲਵਾ ਦਿਖਾਉਣਗੇ। ਗੇਲ ਨੂੰ ਲੀਗ ਦੀ ਕੈਂਡੀ ਟਸਕਰਸ ਟੀਮ ਨੇ ਖਰੀਦ ਲਿਆ ਜਦੋਂ ਕਿ ਫਾਫ ਅਤੇ ਜ਼ਬਰਦਸਤ ਹਰਫਨਮੌਲਾ ਆਂਦਰੇ ਰਸਲ ਨੂੰ ਕੋਲੰਬੋ ਕਿੰਗਜ਼ ਨੇ ਆਪਣੀ ਟੀਮ 'ਚ ਸ਼ਾਮਲ ਕਰ ਲਿਆ। ਭਾਰਤ ਵੱਲੋਂ ਮਨਪ੍ਰੀਤ ਬੋਰੀ ਅਤੇ ਮਾਨਵਿੰਦਰ ਬਿਸਲਾ ਵੀ ਲੀਗ 'ਚ ਖੇਡਦੇ ਹੋਏ ਨਜ਼ਰ ਆਉਣਗੇ।

ਸ਼੍ਰੀਲੰਕਾ ਟੀਮ ਦੇ ਸਾਬਕਾ ਕਪਤਾਨ ਐਂਜੇਲੋ ਮੈਥਿਊਜ਼ ਕੋਲੰਬੋ ਟੀਮ ਦੇ ਕਪਤਾਨ ਬਣਾਏ ਗਏ ਹਨ। ਟੀਮ 'ਚ ਫਾਫ ਅਤੇ ਰਸਲ ਦੋ ਵਿਦੇਸ਼ੀ ਖਿਡਾਰੀ ਹੋਣਗੇ ਜਦੋਂ ਕਿ ਟੀਮ ਦੇ ਕੋਚ ਆਸਟਰੇਲੀਆ ਦੇ ਸਾਬਕਾ ਖਿਡਾਰੀ ਅਤੇ ਕੋਚ ਡੇਵ ਵਹਾਟਮੋਰ ਹੋਣਗੇ। ਇਸ ਤੋਂ ਇਲਾਵਾ ਗਾਲੇ ਗਲੇਡੀਏਟਰਜ਼ 'ਚ ਯਾਕੱਰ ਸਪੈਸ਼ਲਿਸਟ ਲਸੀਤ ਮਲਿੰਗਾ ਸਮੇਤ ਸ਼ਾਹਿਦ ਆਫਰੀਦੀ ਅਤੇ ਕਾਲਿਨ ਇੰਗ੍ਰਾਮ ਸ਼ਾਮਲ ਹੋਣਗੇ।

ਸ਼੍ਰੀਲੰਕਾ ਪ੍ਰੀਮੀਅਰ ਲੀਗ 21 ਨਵੰਬਰ ਤੋਂ 13 ਦਸੰਬਰ ਤੱਕ ਦੋ ਸਥਾਨਾਂ- ਕੈਂਡੀ ਦੇ ਪੱਲੇਕੇਲ ਅੰਤਰਰਸ਼ਟਰੀ ਕ੍ਰਿਕਟ ਸਟੇਡੀਅਮ ਅਤੇ ਹੰਬਨਟੋਟਾ ਦੇ ਮਹਿੰਦਾ ਰਾਜਪਕਸ਼ੇ ਅੰਤਰਰਸ਼ਟਰੀ ਕ੍ਰਿਕਟ ਸਟੇਡੀਅਮ 'ਚ ਖੇਡੀ ਜਾਵੇਗੀ। ਸਾਰੀਆਂ ਟੀਮਾਂ ਖ਼ਿਤਾਬ ਲਈ 15 ਦਿਨਾਂ ਦੀ ਮਿਆਦ 'ਚ 23 ਮੈਚਾਂ 'ਚ ਮੁਕਾਬਲਾ ਕਰਨਗੀਆਂ।


Inder Prajapati

Content Editor

Related News