ਕ੍ਰਿਸ ਗੇਲ ਨੇ ਰਿਟਾਇਰਮੈਂਟ ਪਲਾਨ ''ਤੇ ਕੀਤੀ ਗੱਲ, ਜਾਣੋ ਕਦੋਂ ਸੰਨਿਆਸ ਲੈਣਗੇ ਯੂਨੀਵਰਸ ਬਾਸ

10/27/2020 3:40:34 PM

ਸ਼ਾਰਜਾਹ: ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਮਨਦੀਪ ਸਿੰਘ (ਨਾਬਾਦ 66 ਦੌੜਾਂ) ਅਤੇ ਕ੍ਰਿਸ ਗੇਲ (51 ਦੌੜਾਂ) ਦੀ ਹਾਫ-ਸੈਂਚੁਰੀ ਪਾਰੀ ਦੇ ਕਾਰਨ ਕਿੰਗਸ ਇਲੈਵਨ ਪੰਜਾਬ ਨੇ ਕੋਲਕਾਤਾ ਨਾਈਡ ਰਾਈਡਰਸ ਨੂੰ ਹਰਾ ਕੇ ਜਿੱਤ ਦੀ ਲੜੀ ਅਤੇ ਪਲੇਆਫ ਦੀਆਂ ਉਮੀਦਾਂ ਨੂੰ ਜਾਰੀ ਰੱਖਿਆ। ਮੈਚ ਤੋਂ ਬਾਅਦ ਕ੍ਰਿਸ ਗੇਲ ਨੇ ਆਪਣੇ ਰਿਟਾਇਰਮੈਂਟ ਪਲਾਨ 'ਤੇ ਗੱਲ ਕੀਤੀ ਅਤੇ ਦੱਸਿਆ ਕਿ ਯੂਨੀਵਰਸ ਬਾਸ ਕਦੋਂ ਕ੍ਰਿਕਟ ਨੂੰ ਅਲਵਿਦਾ ਕਹਿਣਗੇ। 

ਇਹ ਵੀ ਪੜ੍ਹੋ:ਲੰਕਾ ਪ੍ਰੀਮੀਅਮ ਲੀਗ ਦੇ ਆਯੋਜਕਾਂ ਨੂੰ ਝਟਕਾ, ਟੂਰਨਾਮੈਂਟ ਤੋਂ ਹਟੇ ਤਿੰਨ ਧਮਾਕੇਦਾਰ ਬੱਲੇਬਾਜ਼


ਮੈਚ ਤੋਂ ਬਾਅਦ ਗੇਲ ਨੇ ਮਨਦੀਪ ਦੇ ਨਾਲ ਗੱਲਬਾਤ 'ਚ ਸਿੰਘ ਨੇ ਗੇਲ ਨੂੰ ਕਿਹਾ ਕਿ ਉਹ ਕਦੇ ਵੀ ਕ੍ਰਿਕਟ ਤੋਂ ਰਿਟਾਇਰ ਨਾ ਹੋਣ। ਇਸ 'ਤੇ ਗੇਲ ਹੱਸਦੇ ਹੋਏ ਕਹਿੰਦੇ ਹਨ ਕਿ ਤੁਸੀਂ ਸੁਣਿਆ ਉਨ੍ਹਾਂ ਨੇ ਕੀ ਕਿਹਾ? ਰਿਟਾਇਰਮੈਂਟ ਨੂੰ ਕੈਂਸਿਲ ਕਰੋ। ਮੈਂ ਫਿਲਹਾਲ ਸੰਨਿਆਸ ਨਹੀਂ ਲੈ ਰਿਹਾ ਹਾਂ। ਮੈਂ ਨੌਜਵਾਨਾਂ ਦੇ ਨਾਲ ਖੇਡਦਾ ਰਹਾਂਗਾ। ਇਸ ਦਾ ਮਤਲੱਬ ਸਾਫ ਹੈ ਕਿ ਗੇਲ ਦਾ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਕੋਈ ਮੂਡ ਨਹੀਂ ਹੈ ਅਤੇ ਉਹ ਇਸ ਤਰ੍ਹਾਂ ਹੀ ਟੀ20 ਲੀਗ 'ਚ ਖੇਡਦੇ ਹੋਏ ਦਿਖਾਈ ਦੇਣਗੇ। 

ਇਹ ਵੀ ਪੜ੍ਹੋ:ਡਿਪ੍ਰੈੱਸ਼ਨ ਨਾਲ ਲੜਾਈ 'ਤੇ ਖੁੱਲ੍ਹ ਕੇ ਬੋਲੇ ਸਾਬਕਾ ਆਸਟ੍ਰੇਲੀਆਈ ਤੇਜ਼ ਗੇਂਦਬਾਜ਼, ਕਹੀਂ ਇਹ ਗੱਲ

PunjabKesari
ਗੌਰ ਹੋਵੇ ਕਿ ਗੇਲ ਨੇ 1999 'ਚ ਭਾਰਤ ਦੇ ਖ਼ਿਲਾਫ਼ ਟੋਰਾਂਟੋ ਦੇ ਮੈਦਾਨ 'ਚ ਕੌਮਾਂਤਰੀ ਕ੍ਰਿਕਟ 'ਚ ਡੈਬਿਊ ਕੀਤਾ ਸੀ। ਪਿਛਲੇ ਸਾਲ ਅਗਸਤ 'ਚ ਉਨ੍ਹਾਂ ਦੇ ਸੰਨਿਆਸ ਦੀਆਂ ਖਬਰਾਂ ਸਾਹਮਣੇ ਆਈਆਂ ਸਨ ਪਰ ਬਾਅਦ 'ਚ ਉਨ੍ਹਾਂ ਨੇ ਖੁਦ ਕਿਹਾ ਕਿ ਉਹ ਰਿਟਾਇਰ ਨਹੀਂ ਹੋ ਰਹੇ ਹਨ। ਗੇਲ ਨੇ 103 ਟੈਸਟ 'ਚ 7 ਹਜ਼ਾਰ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ, ਜਿਸ 'ਚ 15 ਸੈਂਚੁਰੀ ਸ਼ਾਮਲ ਹੈ। ਵਨ ਡੇਅ 'ਚ ਉਨ੍ਹਾਂ ਦੇ ਨਾਂ 301 ਮੈਂਚਾਂ 'ਚ 25 ਸੁਚੈਂਰੀ ਦੇ ਨਾਲ 10480 ਦੌੜਾਂ ਹਨ। ਉੱਧਰ ਟੀ20 'ਚ ਗੇਲ ਦੇ ਨਾਂ ਸਭ ਤੋਂ ਜ਼ਿਆਦਾ 13475 ਦੌੜਾਂ ਬਣਾਈਆਂ ਹਨ।


Aarti dhillon

Content Editor

Related News