ਸਨਿਆਸ ''ਤੇ ਦੁਬਾਰਾ ਵਿਚਾਰ ਕਰ ਸਕਦੇ ਹਨ ਗੇਲ

Thursday, Feb 28, 2019 - 04:51 PM (IST)

ਸੇਂਟ ਜਾਰਜ— ਇੰਗਲੈਂਡ ਖਿਲਾਫ ਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਸੀਰੀਜ਼ ਦੇ ਚੌਥੇ ਵਨ ਡੇ ਮੁਕਾਬਲੇ 'ਚ 162 ਦੌੜਾਂ ਦੀ ਤੂਫਾਨੀ ਪਾਰੀ ਖੇਡਣ ਦੇ ਬਾਅਦ ਵੈਸਟਇੰਡੀਜ਼ ਦੇ ਧਾਕੜ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਨੇ ਵਨ ਡੇ ਕ੍ਰਿਕਟ ਤੋਂ ਆਪਣੇ ਸਨਿਆਸ ਲੈਣ ਦੇ ਫੈਸਲੇ 'ਤੇ ਦੁਬਾਰਾ ਵਿਚਾਰ ਕਰਨ ਦੇ ਸੰਕੇਤ ਦਿੱਤੇ ਹਨ। ਗੇਲ ਨੇ ਚੌਥੇ ਵਨ ਡੇ 'ਚ ਆਪਣੀ 162 ਦੌੜਾਂ ਦੀ ਪਾਰੀ 'ਚ 14 ਸ਼ਾਨਦਾਰ ਛੱਕੇ ਲਗਾਏ। ਗੇਲ ਦਾ ਵਨ ਡੇ ਕਰੀਅਰ ਦਾ ਇਹ ਦੂਜਾ ਵੱਡਾ ਸਕੋਰ ਹੈ। ਗੇਲ ਨੇ ਇਸ ਸੀਰੀਜ਼ 'ਚ ਆਪਣਾ ਦੂਜਾ ਸੈਂਕੜਾ ਲਗਾਇਆ ਅਤੇ ਉਨ੍ਹਾਂ ਨੇ ਤਿੰਨ ਪਾਰੀਆਂ 'ਚ 115.66 ਦੀ ਔਸਤ ਨਾਲ ਅਤੇ 120.6 ਦੇ ਸਟ੍ਰਾਈਕ ਰੇਟ ਦੀ ਬਦੌਲਤ 347 ਦੌੜਾਂ ਬਣਾਈਆਂ। ਗੇਲ ਵਨ ਡੇ ਕ੍ਰਿਕਟ 'ਚ 10,000 ਦੌੜਾਂ ਬਣਾਉਣ ਵਾਲੇ ਦੁਨੀਆ ਦੇ ਚੌਥੇ ਅਤੇ ਵੈਸਟ ਇੰਡੀਜ਼ ਦੇ ਦੂਜੇ ਬੱਲੇਬਾਜ਼ ਬਣ ਗਏ। ਗੇਲ ਤੋਂ ਪਹਿਲਾਂ ਬ੍ਰਾਇਨ ਲਾਰਾ ਇਕਮਾਤਰ ਵੈਸਟਇੰਡੀਜ਼ ਖਿਡਾਰੀ ਸੀ ਜਿਨ੍ਹਾਂ ਨੇ ਵਨ ਡੇ 'ਚ 10,000 ਦੌੜਾਂ ਬਣਾਈਆਂ ਸਨ।

ਜ਼ਿਕਰਯੋਗ ਹੈ ਕਿ ਲਗਭਗ 10 ਦਿਨਾਂ ਪਹਿਲਾਂ ਵਿਸ਼ਵ ਕੱਪ ਦੇ ਬਾਅਦ ਵਨ ਡੇ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਐਲਾਨ ਕਰਨ ਵਾਲੇ ਗੇਲ ਇੰਗਲੈਂਡ ਖਿਲਾਫ ਅਜੇ ਤਕ ਤਿੰਨ ਪਾਰੀਆਂ 'ਚ ਦੋ ਸੈਂਕੜੇ ਅਤੇ ਇਕ ਅਰਧ ਸੈਂਕੜਾ ਬਣਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਇੰਗਲੈਂਡ ਅਤੇ ਵੈਸਟ ਇੰਡੀਜ਼ ਦੇ ਵਿਚਾਲੇ ਤੀਜਾ ਵਨ ਡੇ ਮੀਂਹ ਕਾਰਨ ਰੱਦ ਕਰਨਾ ਪਿਆ ਸੀ। ਇੰਗਲੈਂਡ ਖਿਲਾਫ ਸੀਰੀਜ਼ 'ਚ ਬਿਹਤਰੀਨ ਪ੍ਰਦਰਸ਼ਨ ਦੇ ਬਾਅਦ ਗੇਲ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਫਿੱਟਨੈਸ ਉਨ੍ਹਾਂ ਦਾ ਸਾਥ ਦਿੰਦੀ ਹੈ ਤਾਂ ਉਹ ਸਨਿਆਸ ਦੇ ਬਾਰੇ 'ਚ ਦੁਬਾਰਾ ਵਿਚਾਰ ਕਰ ਸਕਦੇ ਹਨ ਅਤੇ ਆਪਣੇ ਕਰੀਅਰ ਨੂੰ ਅੱਗੇ ਵਧਾ ਸਕਦੇ ਹਨ।
PunjabKesari
ਗੇਲ ਨੇ ਕਿਹਾ, ''ਮੇਰੇ ਖਿਆਲ ਨਾਲ ਇਹ ਇਕ ਦਿਲਚਸਪ ਖੇਡ ਹੈ। ਇਹ ਕ੍ਰਿਕਟ ਦਾ ਇਕ ਬਿਹਤਰੀਨ ਫਾਰਮੈਟ ਹੈ। ਮੈਂ ਬਹੁਤ ਸਾਰੇ ਟਵੰਟੀ-20 ਮੈਚ ਖੇਡੇ ਹਨ ਅਤੇ ਮੈਨੂੰ ਲਗਦਾ ਹੈ ਕਿ ਦੁਬਾਰਾ 50 ਓਵਰ ਦੇ ਖੇਡ 'ਚ ਵਾਪਸੀ ਕਰਨਾ ਮੁਸ਼ਕਲ ਹੈ। ਪਰ ਸਰੀਰ 50 ਓਵਰ ਦੇ ਫਾਰਮੈਟ ਲਈ ਢੁਕਵਾਂ ਬਣ ਜਾਂਦਾ ਹੈ।'' ਗੇਲ ਨੇ ਕਿਹਾ, ''ਮੈਂ ਆਪਣੀ ਫਿੱਟਨੈਸ 'ਤੇ ਕਾਫੀ ਕੰਮ ਕਰ ਰਿਹਾ ਹਾਂ। ਚੀਜ਼ਾਂ ਕਾਫੀ ਛੇਤੀ ਬਦਲਦੀਆਂ ਹਨ ਅਤੇ ਮੈਨੂੰ ਉਮੀਦ ਹੈ ਕਿ ਕੁਝ ਮਹੀਨਿਆਂ 'ਚ ਸੁਧਾਰ ਹੋਵੇਗਾ। ਵਨ ਡੇ 'ਚ 10,000 ਦੌੜਾਂ ਬਣਾਉਣਾ ਇਕ ਸ਼ਾਨਦਾਰ ਤਜਰਬਾ ਹੈ। ਇਹ ਮੇਰੇ ਕਰੀਅਰ ਦੀ ਸ਼ਾਨਦਾਰ ਉਪਲਬਧੀ ਹੈ। ਮੈਂ ਲਗਭਗ 40 ਸਾਲਾਂ ਦਾ ਹੋ ਚੁੱਕਾ ਹਾਂ ਪਰ ਕੀ ਮੈਂ ਸਨਿਆਸ ਨਹੀਂ ਲੈ ਸਕਦਾ। ਦੇਖਦੇ ਹਾਂ ਇਸ ਬਾਰੇ 'ਚ ਆਰਾਮ ਨਾਲ ਵਿਚਾਰ ਕਰਾਂਗਾ।''


Tarsem Singh

Content Editor

Related News