ਚਿੱਤਰਾ ਨੇ ਭਾਰਤ ਨੂੰ ਦਿਵਾਇਆ ਤੀਜਾ ਸੋਨ ਤਮਗਾ

Thursday, Apr 25, 2019 - 12:50 AM (IST)

ਚਿੱਤਰਾ ਨੇ ਭਾਰਤ ਨੂੰ ਦਿਵਾਇਆ ਤੀਜਾ ਸੋਨ ਤਮਗਾ

ਦੋਹਾ- ਪੀ. ਯੂ. ਚਿੱਤਰਾ ਨੇ ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ ਦੇ ਚੌਥੇ ਅਤੇ ਆਖਰੀ ਦਿਨ ਆਪਣਾ 1500 ਮੀਟਰ ਖਿਤਾਬ ਬਰਕਰਾਰ ਰੱਖਦੇ ਹੋਏ ਭਾਰਤ ਨੂੰ ਤੀਜਾ ਸੋਨ ਤਮਗਾ ਦਿਵਾਇਆ। ਅਜੇ ਸਰੋਜ ਨੇ ਪੁਰਸ਼  1500 ਮੀਟਰ ਵਿਚ ਚਾਂਦੀ ਅਤੇ ਦੁਤੀ ਚੰਦ ਨੇ ਮਹਿਲਾਵਾਂ ਦੇ 200 ਮੁਕਾਬਲੇ ਵਿਚ ਕਾਂਸੀ ਦਾ ਤਮਗਾ ਹਾਸਲ ਕੀਤਾ। ਚਿੱਤਰਾ ਨੇ ਬਹਿਰੀਨ ਦੀ ਦੌੜਾਕ ਟਾਈਗੇਸਟ ਗਾਸ਼ਾ ਨੂੰ ਫਿਨਿਸ਼ਿੰਗ ਲਾਈਨ ਤੋਂ ਕੁੱਝ ਮੀਟਰ ਪਹਿਲਾਂ ਪਿੱਛੇ ਛੱਡਦੇ ਹੋਏ ਖਲੀਫਾ ਸਟੇਡੀਅਮ ਵਿਚ 4 ਮਿੰਟ 14.56 ਸੈਕੰਡ ਨਾਲ ਰੇਸ ਜਿੱਤ ਲਈ। ਇਹ ਭਾਰਤ ਦਾ ਚੈਂਪੀਅਨਸ਼ਿਪ ਵਿਚ ਤੀਜਾ ਸੋਨ ਤਮਗਾ ਸੀ।  ਇਸ ਤੋਂ ਪਹਿਲਾਂ ਗੋਮਤੀ ਐੱਮ. (ਮਹਿਲਾ 800 ਮੀਟਰ) ਅਤੇ ਤੇਜਿੰਦਰਪਾਲ ਸਿੰਘ (ਪੁਰਸ਼ ਸ਼ਾਰਪੁੱਟ) ਨੇ ਸੋਮਵਾਰ ਨੂੰ ਦੂਜੇ ਦਿਨ ਸੋਨ ਤਮਗਾ ਹਾਸਲ ਕੀਤਾ ਸੀ।
ਬਹਿਰੀਨ ਦੀ ਟਾਈਗੇਸਟ ਨੇ 4:14:81 ਸਮਾਂ ਨਾਲ ਚਾਂਦੀ ਜਦਕਿ ਬਹਿਰੀਨ ਦੀ ਹੀ ਮੁਟਿਲ ਵਿਨਫ੍ਰੇਡ ਯਾਵੀ ਨੇ 4:16:18 ਸੈਕੰਡ ਨਾਲ ਕਾਂਸੀ ਤਮਗਾ ਜਿੱਤਿਆ। 23 ਸਾਲਾ ਚਿੱਤਰਾ ਨੇ ਕਿਹਾ ਕਿ ਦੌੜ ਦੇ ਅੰਤ 'ਚ ਬਹਿਰੀਨ ਦੀ ਦੌੜਾਕ ਨੇੜੇ ਪਹੁੰਚ ਕੇ ਥੋੜੀ ਘਬਰਾ ਗਈ ਸੀ। ਉਸ ਨੇ ਮੈਨੂੰ ਏਸ਼ੀਆਈ ਖੇਡਾਂ 'ਚ ਪਿੱਛੇ ਛੱਡ ਕੇ ਤੀਸਰੇ ਸਥਾਨ 'ਤੇ ਕਰ ਦਿੱਤਾ ਸੀ। ਆਖਰ 'ਚ ਮੈਂ ਪੂਰੀ ਕੋਸ਼ਿਸ਼ ਕੀਤੀ। ਚਿੱਤਰਾ ਨੇ ਭੁਵੇਸ਼ਵਰ 'ਚ 2017 ਪੜਾਅ 'ਚ 4:17:92 ਸੈਕੰਡ ਦਾ ਸਮੇਂ ਨਾਲ ਸੋਨ ਤਮਗਾ ਜਿੱਤਿਆ ਸੀ।


author

Gurdeep Singh

Content Editor

Related News