ਕਸ਼ਮੀਰ ਦੀਆਂ ਚਿਸ਼ਤੀ ਭੈਣਾਂ ਨੇ ਜਾਰਜੀਆ ਵੁਸ਼ੂ ਅੰਤਰਰਾਸ਼ਟਰੀ ਚੈਂਪੀਅਨਸ਼ਿਪ ''ਚ ਜਿੱਤੇ ਸੋਨ ਤੇ ਚਾਂਦੀ ਦੇ ਤਮਗੇ
Sunday, Aug 21, 2022 - 04:30 PM (IST)

ਸਪੋਰਟਸ ਡੈਸਕ : ਕਸ਼ਮੀਰ ਦੀਆਂ ਵੁਸ਼ੂ ਮਾਰਸ਼ਲ ਆਰਟ ਖਿਡਾਰਨਾਂ ਆਇਰਾ ਚਿਸ਼ਤੀ ਅਤੇ ਅੰਸਾ ਚਿਸ਼ਤੀ ਨੇ ਜਾਰਜੀਆ 'ਚ ਆਯੋਜਿਤ ਵੁਸ਼ੂ ਇੰਟਰਨੈਸ਼ਨਲ ਚੈਂਪੀਅਨਸ਼ਿਪ 'ਚ ਸੋਨ ਅਤੇ ਚਾਂਦੀ ਦੇ ਤਮਗੇ ਜਿੱਤੇ ਹਨ। ਦੋਵੇਂ ਭੈਣਾਂ ਫਾਈਨਲ ਮੈਚ 'ਚ ਪਹੁੰਚੀਆਂ ਜਿੱਥੇ ਆਇਰਾ ਸੋਨ ਤਮਗਾ ਜਿੱਤਣ 'ਚ ਸਫਲ ਰਹੀ। ਅਗਸਤ ਦੇ ਪਹਿਲੇ ਹਫ਼ਤੇ ਜਾਰਜੀਆ ਵਿੱਚ ਹੋਏ ਇਸ ਮੁਕਾਬਲੇ ਵਿੱਚ ਜੰਮੂ ਦੇ ਹੋਰ ਖਿਡਾਰੀਆਂ ਨੇ ਵੀ ਹਿੱਸਾ ਲਿਆ ਤੇ ਇਨ੍ਹਾਂ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ
ਚੈਂਪੀਅਨਸ਼ਿਪ ਦੇ ਆਪਣੇ ਵਰਗ 'ਚ ਸੋਨ ਤਮਗਾ ਜਿੱਤਣ ਵਾਲੀ ਆਇਰਾ ਚਿਸ਼ਤੀ ਨੇ ਕਿਹਾ- ਜਦੋਂ ਅਸੀਂ ਦੇਸ਼ ਤੋਂ ਬਾਹਰ ਗਏ ਤਾਂ ਅਸੀਂ ਮਾਣ ਨਾਲ ਭਰ ਗਏ। ਸਾਡੇ ਮਨ ਵਿਚ ਸਿਰਫ਼ ਮੈਡਲ ਜਿੱਤਣ ਦੀ ਗੱਲ ਚੱਲ ਰਹੀ ਸੀ। ਅਸੀਂ ਮੁਕਾਬਲਾ ਕੀਤਾ ਤੇ ਆਖ਼ਰਕਾਰ ਅਸੀਂ ਚੰਗਾ ਖੇਡਿਆ। ਫਾਈਨਲ ਵਿੱਚ ਮੁਕਾਬਲਾ ਭੈਣ ਨਾਲ ਸੀ। ਅਸੀਂ ਚੰਗੀ ਖੇਡ ਦਿਖਾਉਣ ਦੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਚਾਂਦੀ ਦਾ ਤਗਮਾ ਜਿੱਤਣ ਵਾਲੀ ਅੰਸਾ ਚਿਸ਼ਤੀ ਨੇ ਕਿਹਾ ਕਿ ਜਦੋਂ ਫਾਈਨਲ ਵਿੱਚ ਸਾਡੇ ਦੋਨਾਂ ਦੇ ਨਾਂ ਸਾਹਮਣੇ ਆਏ ਤਾਂ ਅਸੀਂ ਹੈਰਾਨ ਰਹਿ ਗਏ। ਅਸੀਂ ਫੈਸਲਾ ਕੀਤਾ ਕਿ ਕੋਈ ਵੀ ਧੋਖਾ ਨਹੀਂ ਦੇਵੇਗਾ। ਜੋ ਜਿਸ ਤਰ੍ਹਾਂ ਖੇਡਦਾ ਹੈ ਉਸੇ ਤਰ੍ਹਾਂ ਹੀ ਖੇਡੇਗਾ। ਜੋ ਵੀ ਜਿੱਤੇਗਾ ਮੈਡਲ ਉਸ ਦਾ ਹੋਵੇਗਾ।
ਇਹ ਵੀ ਪੜ੍ਹੋ : ਸਹਿਵਾਗ ਦੇ ਇੰਟਰਨੈਸ਼ਨਲ ਸਕੂਲ 'ਚ 8 ਸਾਲ ਦੇ ਬੱਚੇ ਨਾਲ ਬਦਫੈਲੀ, ਮਾਮਲਾ ਦਰਜ
ਇਸ ਦੇ ਨਾਲ ਹੀ ਟੂਰਨਾਮੈਂਟ ਦੀਆਂ ਤਿਆਰੀਆਂ ਨੂੰ ਲੈ ਕੇ ਚਿਸ਼ਤੀ ਭੈਣਾਂ ਨੇ ਸਾਂਝੇ ਤੌਰ 'ਤੇ ਕਿਹਾ- ਸਾਡੇ ਕੋਚ ਆਤਿਫ ਨੇ ਇਸ 'ਚ ਵੱਡੀ ਭੂਮਿਕਾ ਨਿਭਾਈ ਹੈ। ਉਸਨੇ ਸਾਨੂੰ ਕਦੇ ਨਾ ਰੁਕਣਾ ਸਿਖਾਇਆ। ਭਾਵੇਂ ਉਹ ਕੋਵਿਡ ਹੋਵੇ ਜਾਂ ਕੋਈ ਹੋਰ ਕਾਰਨ, ਅਸੀਂ ਅਭਿਆਸ ਕਰਨਾ ਨਹੀਂ ਛੱਡਿਆ। ਸਵੇਰੇ-ਸ਼ਾਮ ਸਖ਼ਤ ਮਿਹਨਤ ਕਰਕੇ ਅਸੀਂ ਸੋਨੇ-ਚਾਂਦੀ ਦੇ ਤਗ਼ਮੇ ਜਿੱਤਣ ਵਿਚ ਕਾਮਯਾਬ ਹੋਈਆਂ। ਮਾਪਿਆਂ ਦਾ ਸਮਰਥਨ ਰਿਹਾ। ਉਨ੍ਹਾਂ ਤੋਂ ਬਿਨਾਂ ਇੱਥੋਂ ਤੱਕ ਪਹੁੰਚਣਾ ਸੰਭਵ ਨਹੀਂ ਸੀ। ਜਦੋਂ ਅਸੀਂ ਜਾਰਜੀਆ ਵਿੱਚ ਜਿੱਤੇ ਤਾਂ ਅਸੀਂ ਫੋਨ 'ਤੇ ਗੱਲ ਕੀਤੀ। ਉਹ ਬਹੁਤ ਖੁਸ਼ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।