ਅਮਰੀਕਾ ਦੇ ਓਲੰਪਿਕ ਦਾ ਬਾਈਕਾਟ ਕਰਨ ''ਤੇ ਚੀਨ ਦੀ ਜਵਾਬੀ ਕਾਰਵਾਈ ਦੀ ਧਮਕੀ
Monday, Dec 06, 2021 - 07:19 PM (IST)
ਬੀਜਿੰਗ- ਚੀਨ ਨੇ ਸੋਮਵਾਰ ਨੂੰ ਧਮਕੀ ਦਿੱਤੀ ਕਿ ਜੇਕਰ ਅਮਰੀਕਾ ਬੀਜਿੰਗ 'ਚ ਫਰਵਰੀ 'ਚ ਹੋਣ ਵਾਲੇ ਸਰਦਰੁੱਤ ਓਲੰਪਿਕ ਖੇਡਾਂ ਦਾ ਬਾਈਕਾਟ ਕਰਦਾ ਹੈ ਤਾਂ ਉਹ ਵੀ ਠੋਸ ਜਵਾਬੀ ਕਾਰਵਾਈ ਕਰੇਗਾ। ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲਿਜਿਯਾਨ ਨੇ ਕਿਹਾ ਕਿ ਜੇਕਰ ਅਮਰੀਕਾ ਅਜਿਹਾ ਕਰਦਾ ਹੈ ਤਾਂ ਇਹ ਰਾਜਨੀਤਿਕ ਤੌਰ 'ਤੇ ਭੜਕਾਉਣ ਵਾਲੀ ਕਾਰਵਾਈ ਹੋਵੇਗੀ।
ਉਨ੍ਹਾਂ ਨੇ ਇਸ ਦਾ ਖੁਲਾਸਾ ਨਹੀਂ ਕੀਤਾ ਕਿ ਚੀਨ ਕਿਸ ਤਰ੍ਹਾ ਜਵਾਬੀ ਕਾਰਵਾਈ ਕਰੇਗਾ। ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਕਿਹਾ ਕਿ ਉਹ ਇਸ ਤਰ੍ਹਾਂ ਦੇ ਬਾਈਕਾਟ 'ਤੇ ਵਿਚਾਰ ਕਰ ਰਹੇ ਹਨ ਜਿਸ ਦੇ ਤਹਿਤ ਅਮਰੀਕੀ ਖਿਡਾਰੀ ਖੇਡਾਂ 'ਚ ਹਿੱਸਾ ਲੈਣਗੇ। ਇਸ ਬਾਰੇ ਐਲਾਨ ਇਸ ਹਫ਼ਤੇ ਕੀਤਾ ਜਾਵੇਗਾ। ਇਸ ਕਦਮ ਦੇ ਸਮਰਥਕਾ ਦਾ ਕਹਿਣਾ ਹੈ ਕਿ ਚੀਨ ਦੇ ਖ਼ਰਾਬ ਮਨੁੱਖੀ ਅਧਿਕਾਰ ਰਿਕਾਰਡ ਨੂੰ ਦੇਖਦੇ ਹੋਏ ਇਹ ਸਹੀ ਫ਼ੈਸਲਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਚੀਨ ਇਨ੍ਹਾਂ ਖੇਡਾਂ ਦੀ ਵਰਤੋਂ ਮਨੁੱਖੀ ਅਧਿਕਾਰ ਕਾਰਕੁੰਨਾਂ, ਸਿਆਸੀ ਵਿਰੋਧੀਆਂ ਤੇ ਮੂਲ ਘੱਟ ਗਿਣਤੀ ਦੇ ਨਾਲ ਖ਼ਰਾਬ ਵਿਵਹਾਰ ਨੂੰ ਲੁਕਾਉਣ ਲਈ ਕਰ ਰਿਹਾ ਹੈ। ਝਾਓ ਨੇ ਰੋਜ਼ਾਨਾ ਦੀ ਬ੍ਰੀਫਿੰਗ 'ਚ ਕਿਹਾ, 'ਬਿਨ ਬੁਲਾਏ ਅਮਰੀਕੀ ਰਾਜਨੇਤਾ ਬੀਜਿੰਗ ਸਰਦਰੁੱਤ ਓਲੰਪਿਕ ਦੇ ਸਿਆਸੀ ਬਾਈਕਾਟ ਦੀ ਗੱਲ ਕਰ ਰਹੇ ਹਨ। ਜੇਕਰ ਅਮਰੀਕਾ ਅਜਿਹਾ ਕਰਦਾ ਹੈ ਤਾਂ ਅਸੀਂ ਵੀ ਠੋਸ ਜਵਾਬੀ ਕਾਰਵਾਈ ਕਰਾਂਗੇ।