ਚੀਨ ''ਵਿਸ਼ਵ ਮਿਲਟਰੀ ਗੇਮਸ'' ਲਈ ਖਿਡਾਰੀਆਂ ਦੀ ਮੇਜ਼ਬਾਨੀ ਲਈ ਤਿਆਰ

07/21/2019 1:44:43 PM

ਨਵੀਂ ਦਿੱਲੀ : ਸਾਲ 2008 ਵਿਚ ਬੀਜਿੰਗ ਓਲੰਪਿਕ ਦੀ ਸਫਲ ਮੇਜ਼ਬਾਨੀ ਤੋਂ ਬਾਅਦ ਚੀਨ ਵੁਹਾਨ ਵਿਚ ਅਕਤੂਬਰ ਵਿਚ ਹੋਣ ਵਾਲੀਆਂ ਵਿਸ਼ਵ ਮਿਲਟਰੀ ਗੇਮਸ ਵਿਚ ਭਾਰਤ ਸਮੇਤ 100 ਦੇਸ਼ਾਂ ਦੇ ਖਿਡਾਰੀਆਂ ਦਾ ਸਵਾਗਤ ਕਰਨ ਲਈ ਤਿਆਰ ਹੈ। 18 ਤੋਂ 27 ਅਕਤੂਬਰ ਤੱਕ ਚੱਲਣ ਵਾਲੇ 7ਵੇਂ ਸੀ. ਆਈ. ਐੱਸ. ਐੱਮ. ਮਿਲਟਰੀ ਗੇਮਸ ਲਈ ਤਿਆਰੀਆਂ ਲੱਗਭਗ ਪੂਰੀਆਂ ਹੋ ਚੁੱਕੀਆਂ ਹਨ। 35 ਜਗ੍ਹਾਵਾਂ ਦੀ ਉਸਾਰੀ ਦਾ ਕੰਮ ਪੂਰਾ ਹੋ ਚੁੱਕਾ ਹੈ।

PunjabKesari

ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਖੇਡਾਂ ਵਿਚ 200,000 ਤੋਂ ਜ਼ਿਆਦਾ ਵਾਲੰਟੀਅਰ ਹਿੱਸਾ ਲੈਣਗੇ ਤਾਂ ਜੋ ਇਹ ਵਿਸ਼ਵ ਪੱਧਰੀ ਟੂਰਨਾਮੈਂਟ ਚੰਗੀ ਤਰ੍ਹਾਂ ਆਯੋਜਿਤ ਹੋ ਸਕੇ। ਕੌਮਾਂਤਰੀ ਮਿਲਟਰੀ ਖੇਡ ਪਰੀਸ਼ਦ ਦਾ ਬ੍ਰਸੇਲਸ ਵਿਚ ਹੈਡਕੁਆਰਟਰ 1995 ਦੇ ਬਾਅਦ ਤੋਂ ਹਰ 4 ਸਾਲ ਵਿਚ ਵਿਸ਼ਵ ਪੱਧਰੀ ਮਿਲਟਰੀ ਖੇਡਾਂ ਦੀ ਮੇਜ਼ਬਾਨੀ ਕਰਦਾ ਹੈ। ਮਈ 2015 ਵਿਚ ਚੀਨ ਨੇ ਇਸ ਪਰੀਸ਼ਦ ਦੇ ਮੈਂਬਰ ਹੋਣ ਦੇ ਨਾਤੇ ਇਸ ਸਾਲ ਖੇਡਾਂ ਦੀ ਮੇਜ਼ਬਾਨੀ ਦੇ ਅਧਿਕਾਰ ਹਾਸਲ ਕੀਤੇ ਜਿਸ ਵਿਚ ਵੁਹਾਨ ਨੂੰ ਮੇਜ਼ਬਾਨ ਸ਼ਹਿਰ ਚੁਣਿਆ ਗਿਆ।


Related News