ਚੀਨ ਦੇ ਤੈਰਾਕ ਸੁਨ ਯਾਂਗ ''ਤੇ ਡੋਪਿੰਗ ਮਾਮਲੇ ''ਚ 8 ਸਾਲ ਦੀ ਲੱਗੀ ਪਾਬੰਦੀ

Friday, Feb 28, 2020 - 06:28 PM (IST)

ਚੀਨ ਦੇ ਤੈਰਾਕ ਸੁਨ ਯਾਂਗ ''ਤੇ ਡੋਪਿੰਗ ਮਾਮਲੇ ''ਚ 8 ਸਾਲ ਦੀ ਲੱਗੀ ਪਾਬੰਦੀ

ਸਪੋਰਟਸ ਡੈਸਕ— ਚੀਨ ਦੇ ਤਿੰਨ ਵਾਰ ਸੋਨ ਤਮਗਾ ਜੇਤੂ ਅਤੇ ਵਰਲਡ ਚੈਂਪੀਅਨ ਤੈਰਾਕ ਸੁਨ ਯਾਂਗ ਨੂੰ ਖੇਡ ਪੰਚਾਟ (ਕੈਸ) ਨੇ ਡੋਪਿੰਗ ਦੇ ਮਾਮਲੇ 'ਚ ਬੈਨ ਕਰ ਦਿੱਤਾ ਹੈ। ਉਸ 'ਤੇ 8 ਸਾਲ ਲਈ ਪਾਬੰਦੀ ਲੱਗਾਈ ਗਈ ਹੈ। ਸਵੀਮਿੰਗ ਦੀ ਗਵਰਨਿੰਗ ਬਾਡੀ ਫਿਨਾ ਨੇ ਉਨ੍ਹਾਂ 'ਤੇ ਡੋਪਿੰਗ ਦੇ ਦੋਸ਼ ਨੂੰ ਹਟਾਇਆ ਸੀ ਜਿਸ ਦੇ ਖਿਲਾਫ ਵਰਲਡ ਐਂਟੀ ਡੋਪਿੰਗ ਏਜੰਸੀ ਨੇ ਅਪੀਲ ਕੀਤੀ ਜਿਸ ਨੂੰ ਖੇਡ ਪੰਚਾਟ ਨੇ ਬਰਕਰਾਰ ਰੱਖਿਆ। PunjabKesariਇਸ ਫੈਸਲੇ ਤੋਂ ਬਾਅਦ ਸੁਣ ਟੋਕੀਓ ਓਲੰਪਿਕ ਗੇਮਜ਼ 'ਚ 200 ਮੀਟਰ ਫ੍ਰੀਸਟਾਈਲ 'ਚ ਭਾਗ ਨਹੀਂ ਲੈ ਸਕੇਗਾ। ਇੰਨਾ ਹੀ ਨਹੀਂ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਕਰੀਅਰ ਵੀ ਇਸ ਤੋਂ ਖ਼ਤਮ ਹੋ ਜਾਵੇਗਾ।


Related News