ਚੀਨ ਦੀ ਲੇਈ ਟਿੰਗਜੀ ਬਣੀ ਫਿਡੇ ਮਹਿਲਾ ਕੈਂਡੀਡੇਟ ਜੇਤੂ

04/04/2023 7:49:48 PM

ਚੋਂਗਕਿੰਗ (ਚੀਨ), (ਨਿਕਲੇਸ਼ ਜੈਨ)– ਅਗਲੀ ਮਹਿਲਾ ਵਿਸ਼ਵ ਸ਼ਤਰੰਜ ਚੈਂਪੀਅਨ ਵੀ ਚੀਨ ਤੋਂ ਹੀ ਹੋਵੇਗੀ, ਇਹ ਗੱਲ ਤਾਂ ਪਹਿਲਾਂ ਹੀ ਤੈਅ ਹੋ ਗਈ ਸੀ ਪਰ ਹੁਣ ਵਿਸ਼ਵ ਚੈਂਪੀਅਨਸ਼ਿਪ ਕਿਹੜੀਆਂ  ਦੋ ਖਿਡਾਰਨਾਂ ਵਿਚਾਲੇ ਹੋਵੇਗੀ, ਇਹ ਵੀ ਤੈਅ ਹੋ ਗਿਆ ਹੈ। ਮੌਜੂਦਾ ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨ ਚੀਨ ਦੀ ਜੂ ਵੇਂਜੂਨ ਨੂੰ ਹੁਣ ਚੀਨ ਦੀ ਲੇਈ ਟਿੰਗਜੀ ਚੁਣੌਤੀ ਦੇਵੇਗੀ।

ਲੇਈ ਨੇ ਫਿਡੇ ਮਹਿਲਾ ਕੈਂਡੀਡੇਟ ਦੇ ਫਾਈਨਲ ’ਚ ਹਮਵਤਨ ਤਾਨ ਜਹੋਂਗਾਈ ਨੂੰ 3.5-1.5 ਨਾਲ ਹਰਾਉਂਦੇ ਹੋਏ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ’ਚ ਪ੍ਰਵੇਸ਼ ਕਰ ਲਿਆ ਹੈ। ਦੋਵਾਂ ਵਿਚਾਲੇ ਕੁਲ 6 ਕਲਾਸੀਕਲ ਮੁਕਾਬਲੇ ਖੇਡੇ ਜਾਣੇ ਸਨ। ਪਹਿਲੇ ਮੁਕਾਬਲੇ ’ਚ ਤਾਨ ਨੇ ਕਾਲੇ ਮੋਹਰਿਆਂ ਨਾਲ ਜਿੱਤ ਦਰਜ ਕਰਕੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ ਪਰ ਇਸ ਤੋਂ ਬਾਅਦ ਦੂਜੇ ਹੀ ਮੁਕਾਬਲੇ ਨੂੰ ਲੇਈ ਨੇ ਕਾਲੇ ਮੋਹਰਿਆਂ ਨਾਲ ਜਿੱਤ ਕੇ ਸ਼ਾਨਦਾਰ ਵਾਪਸੀ ਕੀਤੀ। ਤੀਜਾ ਮੁਕਾਬਲਾ ਡਰਾਅ ਰਹਿਣ ਨਾਲ ਸਕੋਰ 1.5-1.5 ਸੀ ਪਰ ਇਸ ਤੋਂ ਬਾਅਦ ਲਗਾਤਾਰ ਦੋ ਮੁਕਾਬਲੇ ਲੇਈ ਨੇ ਜਿੱਤ ਕੇ ਕੈਂਡੀਡੇਟ ਫਾਈਨਲ ਆਪਣੇ ਨਾਂ ਕਰ ਲਿਆ। ਹੁਣ ਜੁਲਾਈ ’ਚ ਜੂ ਵੇਂਜੂਨ ਤੇ ਲੇਈ ਟਿੰਗਜੀ ਵਿਸ਼ਵ ਚੈਂਪੀਅਨਸ਼ਿਪ ’ਚ 12 ਕਲਾਸੀਕਲ ਮੁਕਾਬਲਿਆਂ ਨੂੰ ਖੇਡਣਗੀਆਂ।


Tarsem Singh

Content Editor

Related News