ਓਲੰਪਿਕ ਮੈਡਲ ਜੇਤੂਆਂ ਨੂੰ ਮੁੱਖ ਮੰਤਰੀ ਅੱਜ ਦੇਣਗੇ ਸ਼ਾਹੀ ਭੋਜ, ਕੈਪਟਨ ਖੁਦ ਤਿਆਰ ਕਰਨਗੇ ਪੁਲਾਅ ਤੇ ਚਿਕਨ

Wednesday, Sep 08, 2021 - 09:42 AM (IST)

ਓਲੰਪਿਕ ਮੈਡਲ ਜੇਤੂਆਂ ਨੂੰ ਮੁੱਖ ਮੰਤਰੀ ਅੱਜ ਦੇਣਗੇ ਸ਼ਾਹੀ ਭੋਜ, ਕੈਪਟਨ ਖੁਦ ਤਿਆਰ ਕਰਨਗੇ ਪੁਲਾਅ ਤੇ ਚਿਕਨ

ਜਲੰਧਰ (ਧਵਨ)– ਟੋਕੀਓ ਵਿਚ ਸੰਪੰਨ ਹੋਈਆਂ ਓਲੰਪਿਕ ਖੇਡਾਂ ਵਿਚ ਗੋਲਡ ਮੈਡਲ ਜਿੱਤਣ ਵਾਲੇ ਨੀਰਜ ਚੋਪੜਾ ਸਮੇਤ ਹੋਰ ਖਿਡਾਰੀਆਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ  ਰਾਤ ਸ਼ਾਹੀ ਭੋਜ ਦਿੱਤਾ ਜਾਵੇਗਾ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰ ਕੇ ਕਿਹਾ ਕਿ ਕੈਪਟਨ ਖਿਡਾਰੀਆਂ ਲਈ ਖੁਦ ਪੁਲਾਅ, ਚਿਕਨ, ਆਲੂ ਤੇ ਜ਼ੀਰਾ ਰਾਈਸ ਤਿਆਰ ਕਰਨਗੇ।3

ਇਹ ਵੀ ਪੜ੍ਹੋ: ਪੈਰਾਲੰਪਿਕ ਜੇਤੂਆਂ ਦਾ ਭਾਰਤ ਪੁੱਜਣ ’ਤੇ ਅਵਿਨਾਸ਼ ਰਾਏ ਖੰਨਾ ਵੱਲੋਂ ਸੁਆਗਤ, ਕਿਹਾ-19 ਤਮਗੇ ਜਿੱਤ ਸਿਰਜਿਆ ਇਤਿਹਾਸ

PunjabKesari

ਕੈਪਟਨ ਨੂੰ ਕੁਕਿੰਗ ਦਾ ਸ਼ੁਰੂ ਤੋਂ ਹੀ ਸ਼ੌਕ ਰਿਹਾ ਹੈ। ਉਹ ਸਮੇਂ-ਸਮੇਂ ’ਤੇ ਆਪਣੇ ਹੱਥਾਂ ਨਾਲ ਸ਼ਾਹੀ ਭੋਜ ਵੀ ਤਿਆਰ ਕਰਦੇ ਰਹੇ ਹਨ। ਉਹ ਜਦੋਂ ਵੀ ਆਪਣੇ ਫਾਰਮ ਹਾਊਸ ’ਤੇ ਜਾਂਦੇ ਹਨ ਤਾਂ ਕਈ ਵਾਰ ਆਪਣੇ ਸਹਿਯੋਗੀਆਂ ਨੂੰ ਖੁਦ ਖਾਣਾ ਤਿਆਰ ਕਰ ਕੇ ਖੁਆਉਂਦੇ ਹਨ। ਹਾਲਾਂਕਿ ਕੈਪਟਨ ਖੁਦ ਜ਼ਿਆਦਾ ਭੋਜਨ ਨਹੀਂ ਕਰਦੇ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਉਨ੍ਹਾਂ ਦਾ ਭਾਰ ਵਧਦਾ ਹੈ ਪਰ ਇੰਨਾ ਜ਼ਰੂਰ ਹੈ ਕਿ ਉਹ ਮਹਿਮਾਨਾਂ ਲਈ ਉਨ੍ਹਾਂ ਦੀ ਪਸੰਦ ਦੇ ਪਕਵਾਨ ਤਿਆਰ ਕਰਦੇ ਹਨ। ਇਨ੍ਹਾਂ ਪਕਵਾਨਾਂ ਵਿਚ ਚਿਕਨ ਤੇ ਲੈਂਬ ਆਦਿ ਸ਼ਾਮਲ ਹਨ।

ਇਹ ਵੀ ਪੜ੍ਹੋ: ਪੈਰਾਲੰਪਿਕ ਚਾਂਦੀ ਤਮਗਾ ਜੇਤੂ ਨਿਸ਼ਾਦ ਕੁਮਾਰ ਨੂੰ ਹਿਮਾਚਲ ਦੇ ਰਾਜਪਾਲ ਅਤੇ ਮੁੱਖ ਮੰਤਰੀ ਨੇ ਕੀਤਾ ਸਨਮਾਨਿਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News