ਸ਼ੇਤਰੀ ਨੇ ਮੇਸੀ ਨੂੰ ਇਸ ਮਾਮਲੇ ''ਚ ਪਛਾੜਿਆ
Sunday, Jan 06, 2019 - 11:55 PM (IST)
ਨਵੀਂ ਦਿੱਲੀ— ਸੁਨੀਲ ਸ਼ੇਤਰੀ ਨੇ ਆਪਣਾ 66ਵਾਂ ਗੋਲ ਕਰਦਿਆਂ ਹੀ ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਿਲ ਮੇਸੀ (65 ਗੋਲ) ਨੂੰ ਕੌਮਾਂਤਰੀ ਗੋਲਾਂ ਦੇ ਮਾਮਲੇ ਵਿਚ ਪਿੱਛੇ ਛੱਡ ਦਿੱਤਾ ਹੈ। ਮੌਜੂਦਾ ਫੁੱਟਬਾਲਰਾਂ ਵਿਚ ਹੁਣ ਸ਼ੇਤਰੀ ਤੋਂ ਅੱਗੇ ਪੁਰਤਗਾਲ ਦਾ ਕ੍ਰਿਸਟੀਆਨੋ ਰੋਨਾਲਡੋ ਹੈ, ਜਿਸ ਨੇ 85 ਕੌਮਾਂਤਰੀ ਗੋਲ ਕੀਤੇ ਹਨ।
ਜ਼ਿਕਰਯੋਗ ਹੈ ਕਿ ਕਪਤਾਨ ਸੁਨੀਲ ਸ਼ੇਤਰੀ ਦੇ ਦੋ ਸ਼ਾਨਦਾਰ ਗੋਲਾਂ ਦੇ ਦਮ 'ਤੇ ਭਾਰਤ ਨੇ ਏ. ਐੱਫ. ਸੀ. ਏਸ਼ੀਅਨ ਕੱਪ ਫੁੱਟਬਾਲ ਟੂਰਨਾਮੈਂਟ ਵਿਚ ਆਪਣੀ ਮੁਹਿੰਮ ਦੀ ਜ਼ਬਰਦਸਤ ਸ਼ੁਰੂਆਤ ਕਰਦਿਆਂ ਥਾਈਲੈਂਡ ਨੂੰ ਐਤਵਾਰ ਨੂੰ 4-1 ਨਾਲ ਹਰਾ ਕੇ ਇਤਿਹਾਸ ਜਿੱਤ ਦਰਜ ਕੀਤੀ। ਭਾਰਤ ਨੇ ਇਸ ਤਰ੍ਹਾਂ ਥਾਈਲੈਂਡ ਵਿਰੁੱਧ 33 ਸਾਲ ਦੇ ਲੰਬੇ ਸਮੇਂ ਬਾਅਦ ਜਿੱਤ ਹਾਸਲ ਕੀਤੀ। ਭਾਰਤ ਦੀ ਥਾਈਲੈਂਡ ਵਿਰੁੱਧ ਇਹ 1986 ਵਿਚ ਮਰਦੇਕਾ ਕੱਪ ਵਿਚ ਮਿਲੀ ਜਿੱਤ ਤੋਂ ਬਾਅਦ ਪਹਿਲੀ ਜਿੱਤ ਹੈ।
