ਪੁਜਾਰਾ ਪਹਿਲੇ ਦੋ ਰਣਜੀ ਮੈਚਾਂ ਲਈ ਸੌਰਾਸ਼ਟਰ ਦੀ ਟੀਮ 'ਚ

12/05/2019 10:48:15 AM

ਸਪੋਰਟਸ ਡੈਸਕ— ਟੈਸਟ ਮਾਹਿਰ ਚੇਤੇਸ਼ਵਰ ਪੁਜਾਰਾ ਨੂੰ 9 ਦਸੰਬਰ ਤੋਂ ਸ਼ੁਰੂ ਹੋ ਰਹੀ ਰਣਜੀ ਟਰਾਫੀ ਦੇ ਪਹਿਲੇ ਦੋ ਮੈਚਾਂ ਲਈ ਬੁੱਧਵਾਰ ਨੂੰ ਸੌਰਾਸ਼ਟਰ ਦੀ 16 ਮੈਂਬਰੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਸੌਰਾਸ਼ਟਰ ਕ੍ਰਿਕਟ ਸੰਘ ਦੀ ਸੀਨੀਅਰ ਚੋਣ ਕਮੇਟੀ ਨੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਤ ਦੀ ਅਗਵਾਈ  ਵਿਚ 16 ਮੈਂਬਰੀ ਟੀਮ ਚੁਣੀ ਹੈ।PunjabKesari

ਪੁਜਾਰਾ ਲਈ ਇਹ ਚੰਗਾ ਅਭਿਆਸ ਹੋਵੇਗਾ ਕਿਉਂਕਿ ਭਾਰਤ ਨੂੰ ਇਸ ਤੋਂ ਬਾਅਦ ਨਿਊਜ਼ੀਲੈਂਡ ਖਿਲਾਫ ਟੈਸਟ ਸੀਰੀਜ਼ ਖੇਡਣੀ ਹੈ। ਪੂਰਵ ਤੇਜ਼ ਗੇਂਦਬਾਜ਼ ਕਰਸਨ ਘਾਵਰੀ ਨੂੰ ਪਹਿਲਾਂ ਹੀ ਸੌਰਾਸ਼ਟਰ ਦਾ ਮੁੱਖ ਕੋਚ ਨਿਯੁਕਤ ਕੀਤਾ ਜਾ ਚੁੱਕਿਆ ਹੈ। ਪਿਛਲੇ ਰਣਜੀ ਸੈਸ਼ਨ ਦੇ ਉਪ-ਜੇਤੂ ਸੌਰਾਸ਼ਟਰ ਨੂੰ ਐਲੀਟ ਗਰੁੱਪ-ਬੀ 'ਚ ਰੱਖਿਆ ਗਿਆ ਹੈ। ਉਸਦਾ ਪਹਿਲਾ ਮੈਚ ਧਰਮਸ਼ਾਲਾ 'ਚ ਹਿਮਾਚਲ ਪ੍ਰਦੇਸ਼ ਵਲੋਂ ਹੋਵੇਗਾ।PunjabKesari  ਸੌਰਾਸ਼ਟਰ ਦੀ ਟੀਮ ਇਸ ਪ੍ਰਕਾਰ ਹੈ : ਜੈ ਦੇਵ ਉਨਾਦਕਟ (ਕਪਤਾਨ), ਚੇਤੇਸ਼ਵਰ ਪੁਜਾਰਾ, ਸ਼ੈਲਡਨ ਜੈਕਸਨ, ਅਰਪਿਤ ਵਾਸਵਦਾ, ਧਰਮੇਂਦਰਸਿੰਹ ਜਡੇਜਾ, ਕਮਲੇਸ਼ ਮਕਵਾਨਾ, ਸਨੇਲ ਪਟੇਲ, ਚਿਰਾਗ ਜਾਣੀ,  ਹਰੀਸ਼ ਦੇਸਾਈ, ਪ੍ਰੇਰਕ ਮਾਂਕੜ, ਅਵੀ ਬਰੋਟ, ਵਿਸ਼ਵਰਾਜ ਜਡੇਜਾ, ਕੁਸ਼ਾਂਗ ਪਟੇਲ, ਚੇਤਨ ਸਕਾਰਿਆ, ਦਿਵਿਅਰਾਜ ਚੌਹਾਨ ਅਤੇ ਜੈ ਚੌਹਾਨ।


Related News