ਭਾਰਤ ਦੀ ਕੋਨੇਰੂ ਹੰਪੀ ਬਣੀ ਫਿਡੇ ਮਹਿਲਾ ਗ੍ਰਾਂ. ਪ੍ਰੀ. ਸ਼ਤਰੰਜ ਚੈਂਪੀਅਨ

09/23/2019 9:20:08 PM

ਮਾਸਕੋ (ਨਿਕਲੇਸ਼ ਜੈਨ)— ਫਿਡੇ ਵੂਮੈਨ ਗ੍ਰਾਂ. ਪ੍ਰੀ. ਸ਼ਤਰੰਜ ਟੂਰਨਾਮੈਂਟ ਵਿਚ ਭਾਰਤ ਦੀ ਚੋਟੀ ਦੀ ਮਹਿਲਾ ਖਿਡਾਰੀ ਕੋਨੇਰੂ ਹੰਪੀ ਨੇ ਖਿਤਾਬ ਆਪਣੇ ਨਾਂ ਕਰ ਲਿਆ। ਆਖਰੀ ਰਾਊਂਡ 'ਚ ਉਸ ਨੇ ਮੌਜੂਦਾ ਵਿਸ਼ਵ ਚੈਂਪੀਅਨ ਚੀਨ ਦੀ ਜੂ ਵੇਂਜੂਨ ਨੂੰ ਡਰਾਅ 'ਤੇ ਰੋਕਦੇ ਹੋਏ ਅੱਧੇ ਅੰਕ ਦੀ ਬੜ੍ਹਤ ਦੇ ਨਾਲ ਪਹਿਲਾ ਸਥਾਨ ਹਾਸਲ ਕਰ ਲਿਆ।

PunjabKesari
ਕਿਊ. ਜੀ. ਡੀ. ਓਪਨਿੰਗ 'ਚ ਰਾਗੋਜੀਨ ਡਿਫੈਂਸ 'ਚ ਹੋਏ ਇਸ ਮੁਕਾਬਲੇ 'ਚ ਜੂ ਨੇ ਦਬਾਅ ਪਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਹੰਪੀ ਖੇਡ 'ਚ ਸੰਤੁਲਨ ਬਣਾਈ ਰੱਖਣ ਵਿਚ ਕਾਮਯਾਬ ਰਹੀ ਤੇ 35 ਚਾਲਾਂ 'ਚ ਖੇਡ ਬਰਾਬਰੀ 'ਤੇ ਖਤਮ ਹੋਈ। ਕੋਨੇਰੂ ਨੇ ਕੁਲ 11 ਰਾਊਂਡਜ਼ 'ਚ 5 ਜਿੱਤਾਂ ਤੇ 6 ਡਰਾਅ ਨਾਲ 8 ਅੰਕ ਬਣਾਏ। ਦੂਜੇ ਸਥਾਨ 'ਤੇ ਬਿਹਤਰ ਟਾਈਬ੍ਰੇਕ ਦੇ ਆਧਾਰ 'ਤੇ ਵਿਸ਼ਵ ਚੈਂਪੀਅਨ ਜੂ ਵੇਂਜੂਨ 7.5 ਅੰਕ ਬਣਾ ਕੇ ਰਹੀ, ਜਦਕਿ ਇੰਨੇ ਹੀ ਅੰਕਾਂ ਨਾਲ ਰੂਸ ਦੀ ਅਲੈਕਜ਼ਾਂਦ੍ਰਾ ਗੋਰਯਾਚਿਕਨਾ ਟਾਈਬ੍ਰੇਕ ਦੇ ਆਧਾਰ 'ਤੇ ਤੀਜੇ ਸਥਾਨ 'ਤੇ ਰਹੀ।


Gurdeep Singh

Content Editor

Related News