ਸ਼ਤਰੰਜ ਟੂਰਨਾਮੈਂਟ : ਤੀਜੇ ਸਥਾਨ ''ਤੇ ਰਿਹਾ ਕ੍ਰਿਸ਼ਣਨ ਸ਼ਸ਼ੀਕਿਰਨ

Thursday, Feb 28, 2019 - 09:23 PM (IST)

ਮਾਸਕੋ (ਰੂਸ) (ਨਿਕਲੇਸ਼ ਜੈਨ)- ਦੁਨੀਆ ਦੇ ਸਭ ਤੋਂ ਵੱਕਾਰੀ ਸ਼ਤਰੰਜ ਟੂਰਨਾਮੈਂਟਾਂ 'ਚੋਂ ਇਕ ਐਰੋਫਲੋਟ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ ਵਿਚ ਭਾਰਤ ਦੇ ਕ੍ਰਿਸ਼ਣਨ ਸ਼ਸ਼ੀਕਿਰਨ ਨੇ ਆਖਰੀ ਰਾਊਂਡ ਵਿਚ ਚੀਨ ਦੇ ਹਾਓ ਵਾਂਗ ਵਿਰੁੱਧ ਡਰਾਅ ਖੇਡਿਆ ਤੇ ਉਸ ਨੂੰ ਤੀਜੇ ਸਥਾਨ ਨਾਲ ਸਬਰ ਕਰਨਾ ਪਿਆ। ਐਸਟੋਨੀਆ ਦੇ ਕੈਡੋ ਕੁਲਡੋਸ ਤੇ ਸ਼ਸ਼ੀਕਿਰਨ ਨੂੰ ਹਰਾਉਣ ਵਾਲੇ ਅਰਮੀਨੀਆ ਦੇ ਹੈਕ ਮਰਤਿਰੋਸਯਾਨ ਨੇ ਆਖਰੀ ਰਾਊਂਡ ਵਿਚ ਜਿੱਤ ਦਰਜ ਕਰਦੇ ਹੋਏ 7 ਅੰਕ ਬਣਾ ਲਏ ਪਰ ਬਿਹਤਰ ਟਾਈਬ੍ਰੇਕ ਦੇ ਆਧਾਰ 'ਤੇ ਕੈਡੋ ਜੇਤੂ ਬਣਿਆ, ਜਦਕਿ ਹੈਕ ਨੂੰ ਦੂਜਾ ਸਥਾਨ ਹਾਸਲ ਹੋਇਆ।
ਭਾਰਤ ਦੇ ਸ਼ਸ਼ੀਕਿਰਨ ਨੇ ਟੂਰਨਾਮੈਂਟ ਵਿਚ ਸਭ ਤੋਂ ਬਿਹਤਰ ਖੇਡ ਦਿਖਾਈ ਪਰ 7ਵੇਂ ਰਾਊਂਡ ਵਿਚ ਉਸ ਨੂੰ ਹਾਰ ਦੀ ਵਜ੍ਹਾ ਨਾਲ ਨੁਕਸਾਨ ਹੋਇਆ। ਸ਼ਸ਼ੀਕਿਰਨ ਨੇ ਕੁਲ 5 ਜਿੱਤਾਂ, 3 ਡਰਾਅ ਤੇ 1 ਹਾਰ ਦੇ ਨਾਲ ਆਪਣੀ ਰੇਟਿੰਗ ਵਿਚ ਲਗਭਗ 12 ਅੰਕਾਂ ਦੀ ਬੜ੍ਹਤ ਹਾਸਲ ਕਰਦੇ ਹੋਏ ਆਪਣੀ ਲਾਈਵ ਰੇਟਿੰਗ ਨੂੰ 2690 ਤਕ ਪਹੁੰਚਾਇਆ। ਉਸਦੇ ਇਲਾਵਾ ਭਾਰਤ ਦੇ ਖਿਡਾਰੀਆਂ ਵਿਚ ਵੈਭਵ ਸੂਰੀ 5.5 ਅੰਕ, ਐੱਸ. ਐੈੱਲ. ਨਾਰਾਇਣਨ 5.5 ਅੰਕ, ਨਿਹਾਲ ਸਰੀਨ, ਮੁਰਲੀ ਕਾਰਤੀਕੇਅਨ, ਅਰਵਿੰਦ ਚਿਦਾਂਬਰਮ, ਸੂਰਯ ਸ਼ੇਖਰ ਗਾਂਗੁਲੀ 5 ਅੰਕ ਬਣਾਉਣ ਵਿਚ ਕਾਮਯਾਬ ਰਹੇ। ਟੂਰਨਾਮੈਂਟ ਵਿਚ ਭਾਰਤ ਦੀ ਇਕਲੌਤੀ ਮਹਿਲਾ ਖਿਡਾਰੀ ਹਰਿਕਾ ਦ੍ਰੋਣਵਾਲੀ 4 ਅੰਕ ਬਣਾਉਣ ਵਿਚ ਕਾਮਯਾਬ ਰਹੀ।


Gurdeep Singh

Content Editor

Related News