ਸ਼ਤਰੰਜ : ਤੈਮੂਰ ਦਾ ਪਲਟਵਾਰ, ਡਿੰਗ ਨੂੰ ਹਰਾ ਕੇ ਸਕੋਰ ਕੀਤਾ ਬਰਾਬਰ

10/03/2019 1:54:06 AM

ਕਾਂਤੀ ਮਾਨਸੀਸਕ (ਰੂਸ) (ਨਿਕਲੇਸ਼ ਜੈਨ)- ਫਿਡੇ ਸ਼ਤਰੰਜ ਵਿਸ਼ਵ ਕੱਪ ਵਿਚ ਚੀਨ ਦੇ ਡਿੰਗ ਲੀਰੇਨ ਤੇ ਅਜਰਬੈਜਾਨ ਦੇ ਤੈਮੂਰ ਰਾਜਦਾਬੋਵ ਵਿਚਾਲੇ ਖੇਡੇ ਜਾ ਰਹੇ 4 ਮੁਕਾਬਲਿਆਂ ਦੇ ਫਾਈਨਲ 'ਚ ਦੂਜੇ ਮੁਕਾਬਲੇ ਤੋਂ ਬਾਅਦ 1.5-0.5 ਨਾਲ ਅੱਗੇ ਚੱਲ ਰਿਹਾ ਵਿਸ਼ਵ ਨੰਬਰ-3 ਚੀਨ ਦੇ ਡਿੰਗ ਲੀਰੇਨ ਦੀ ਬੜ੍ਹਤ ਨੂੰ ਖਤਮ ਕਰਦਿਆਂ ਅਜਰਬੈਜਾਨ ਦੇ ਤੈਮੂਰ ਰਾਜਦਾਬੋਵ ਨੇ ਨਾ ਸਿਰਫ ਉਸ ਨੂੰ ਹਰਾਇਆ ਸਗੋਂ ਇਕ ਵਾਰ ਫਿਰ ਵਿਸ਼ਵ ਕੱਪ ਜੇਤੂ ਕੌਣ ਹੋਵੇਗਾ, ਇਸ ਦਾ ਰੋਮਾਂਚ ਚੋਟੀ 'ਤੇ ਪਹੁੰਚਾ ਦਿੱਤਾ ਹੈ।
ਇਸ ਜਿੱਤ ਤੋਂ ਬਾਅਦ ਤੈਮੂਰ ਲਾਈਵ ਰੇਟਿੰਗ 'ਚ ਭਾਰਤ ਦੇ ਵਿਸ਼ਵਨਾਥਨ ਆਨੰਦ ਨੂੰ ਪਿੱਛੇ ਛੱਡਦੇ ਹੋਏ 9ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਖੇਡ ਦੀ 28ਵੀਂ ਚਾਲ 'ਚ ਡਿੰਗ ਵਲੋਂ ਇਕ ਗਲਤ ਚਾਲ ਦਾ ਫਾਇਦਾ ਚੁੱਕਦੇ ਹੋਏ ਤੈਮੂਰ ਨੇ ਇਕ ਪਿਆਦੇ ਦੀ ਬੜ੍ਹਤ ਬਣਾ ਲਈ। ਸਮੇਂ ਦੇ ਦਬਾਅ 'ਚ ਡਿੰਗ ਨੇ ਹੋਰ ਕਈ ਗਲਤੀਆਂ ਕੀਤੀਆਂ ਤੇ ਤੈਮੂਰ ਲਗਾਤਾਰ ਸਥਿਤੀ ਨੂੰ ਬਿਹਤਰ ਕਰਦੇ ਹੋਏ 46 ਚਾਲਾਂ 'ਚ ਜਿੱਤ ਦਰਜ ਕਰਨ 'ਚ ਕਾਮਯਾਬ ਰਿਹਾ।


Gurdeep Singh

Content Editor

Related News