ਸ਼ਤਰੰਜ : ਭਾਰਤ ਦਾ ਹਰਿਕ੍ਰਿਸ਼ਣਾ ਅਮਰੀਕਾ ਦੇ ਵੇਸਲੀ ਸੋ ਨੂੰ ਦੇਵੇਗਾ ਚੁਣੌਤੀ

07/12/2019 10:52:27 PM

ਰਿਗਾ (ਨਿਕਲੇਸ਼ ਜੈਨ)- ਲਾਤੀਵੀਆ ਵਿਚ ਵਿਸ਼ਵ ਸ਼ਤਰੰਜ ਚੈਂਪੀਅਨ ਨੂੰ ਚੁਣੌਤੀ ਦੇਣ ਦਾ ਇਕਲੌਤਾ ਤਰੀਕਾ ਫਿਡੇ ਕੈਂਡੀਡੇਟ ਚੈਂਪੀਅਨਸ਼ਿਪ ਦਾ ਜਿੱਤਣਾ ਹੈ ਤੇ ਕੈਂਡੀਡੇਟ ਤਕ ਪਹੰਚਣ ਦਾ ਇਕ ਰਸਤਾ ਫਿਡੇ ਗ੍ਰਾਂ. ਪ੍ਰੀ. ਹੋ ਸਕਦਾ ਹੈ। ਭਾਰਤ ਦੇ ਪੇਂਟਾਲਾ ਹਰਿਕ੍ਰਿਸ਼ਣਾ ਲਈ ਆਉਣ ਵਾਲੀਆਂ 3 ਗ੍ਰਾਂ. ਪ੍ਰੀ. ਬੇਹੱਦ ਅਹਿਮ ਹਨ ਕਿਉਂਕਿ ਇੱਥੋਂ ਉਹ ਆਪਣੇ ਸੁਪਨਿਆਂ ਦਾ ਸਫਰ ਤੈਅ ਕਰ ਸਕਦਾ ਹੈ।
ਕੱਲ ਤੋਂ ਰੂਸ ਦੇ ਗੁਆਂਢੀ ਦੇਸ਼ ਲਾਤੀਵੀਆ ਦੇ ਰਿਗਾ ਸ਼ਹਿਰ ਵਿਚ ਇਸ ਸਾਲ ਦੀ ਦੂਜੀ ਗ੍ਰਾਂ. ਪ੍ਰੀ. ਵਿਚ ਹਰਿਕ੍ਰਿਸ਼ਣਾ ਹੋਰਨਾਂ 15 ਧਾਕੜ ਖਿਡਾਰੀਆਂ ਨਾਲ ਖੇਡਦਾ ਹੋਇਆ ਨਜ਼ਰ ਆਵੇਗਾ ਪਰ ਬਦਲੇ ਹੋਏ ਫਾਰਮੈੱਟ ਵਿਚ ਵਿਸ਼ਵ ਦੇ ਨੰਬਰ 23 ਖਿਡਾਰੀ ਹਰਿਕ੍ਰਿਸ਼ਣਾ ਨੂੰ ਪਹਿਲੇ ਹੀ ਰਾਊਂਡ ਵਿਚ ਵਿਸ਼ਵ ਨੰਬਰ-4 ਅਮਰੀਕਨ ਧਾਕੜ ਵੇਸਲੀ ਸੋ ਨਾਲ ਭਿੜਨਾ ਪਵੇਗਾ ਤੇ ਜੇਕਰ ਉਸ ਨੇ ਅੱਗੇ ਜਾਣਾ ਹੈ ਤਾਂ 2 ਗੇਮਾਂ ਦੇ ਨਾਕਆਊਟ ਇਸ ਮੁਕਾਬਲੇ ਵਿਚ ਉਸ ਨੂੰ ਜਿੱਤ ਦਰਜ ਕਰਦਿਆਂ ਵੇਸਲੀ ਨੂੰ ਪ੍ਰਤੀਯੋਗਤਾ ਤੋਂ ਬਾਹਰ ਕਰਨਾ ਪਵੇਗਾ।


Gurdeep Singh

Content Editor

Related News