ਸ਼ਤਰੰਜ: ਹੰਪੀ ਤੇ ਹਰਿਕਾ ਨੇ ਖੇਡੇ ਡਰਾਅ

11/06/2018 10:36:11 PM

ਖਾਂਤੀ ਮਾਨਸਿਕ (ਰੂਸ) (ਨਿਕਲੇਸ਼ ਜੈਨ)-ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨਸ਼ਿਪ-2018 ਦੇ ਦੂਜੇ ਰਾਊਂਡ ਦੇ ਪਹਿਲੇ ਕਲਾਸੀਕਲ ਮੁਕਾਬਲੇ ਵਿਚ ਕਾਲੇ ਮੋਹਰਿਆਂ ਨਾਲ ਖੇਡਦਿਆਂ ਭਾਰਤ ਦੀਆਂ ਦੋਵਾਂ ਮਹਿਲਾ ਖਿਡਾਰਨਾਂ ਕੋਨੇਰੂ ਹੰਪੀ ਤੇ ਹਰਿਕਾ ਦ੍ਰੋਣਾਵਲੀ ਨੇ ਆਪਣੇ-ਆਪਣੇ ਮੁਕਾਬਲੇ ਡਰਾਅ ਖੇਡੇ।
ਕੋਨੇਰੂ ਹੰਪੀ ਤੇ ਪੋਲੈਂਡ ਦੀ ਜੋਲਾਂਟਾ ਜਵਾਦਕਾ ਵਿਚਾਲੇ ਹੋਇਆ ਮੁਕਾਬਲਾ ਡਰਾਅ ਰਿਹਾ। ਹੰਪੀ ਨੇ ਪੈਟ੍ਰਾਫਓਪਨਿੰਗ ਵਿਚ ਸ਼ੁਰੂਆਤ ਤੋਂ ਹੀ ਸੰਤੁਲਿਤ ਖੇਡ ਦਿਖਾਇਆ ਤੇ ਆਸਾਨੀ ਨਾਲ ਬਰਾਬਰੀ ਹਾਸਲ ਕਰ ਲਈ। ਖੇਡ ਦੀ 26ਵੀਂ ਚਾਲ ਵਿਚ ਕੋਈ ਨਤੀਜਾ ਨਾ ਨਿਕਲਦਾ ਦੇਖ ਦੋਵੇਂ ਖਿਡਾਰਨਾਂ ਡਰਾਅ 'ਤੇ ਸਹਿਮਤ ਹੋ ਗਈਆਂ।
ਹਰਿਕਾ ਨੇ ਜਾਰਜੀਆ ਦੇ ਬੇਲਾ ਖੋਟੇਸ਼ਿਵਿਲੀ ਨਾਲ ਡਰਾਅ ਖੇਡਿਆ। ਹਰਿਕਾ ਨੂੰ ਓਪਨਿੰਗ ਵਿਚ ਹੈਰਾਨ ਕਰਦਿਆਂ ਬੇਲਾ ਨੇ ਟ੍ਰਾਮੋਵੇਸਕੀ ਓਪਨਿੰਗ ਖੇਡੀ ਤੇ ਹਰਿਕਾ ਨੇ ਕੋਈ ਗਲਤੀ ਨਹੀਂ ਕੀਤੀ ਤੇ ਖੇਡ ਦਾ ਸੰਤੁਲਨ ਬਣਾਈ ਰੱਖਿਆ। ਹਾਲਾਂਕਿ ਦੋਵਾਂ ਨੇ ਆਪਣੇ-ਆਪਣੇ ਵਲੋਂ ਹਾਥੀ ਦੇ ਐਂਡਗੇਮ ਵਿਚ ਬਹੁਤ ਜ਼ੋਰ ਲਾਇਆ ਤੇ ਖੇਡ ਲੰਬੀ ਚੱਲੀ ਪਰ 64 ਚਾਲਾਂ ਵਿਚ ਦੋਵੇਂ ਖਿਡਾਰਨਾਂ ਡਰਾਅ 'ਤੇ ਸਹਿਮਤ ਹੋ ਗਈਆਂ।
ਭਾਰਤੀ ਨਜ਼ਰੀਏ ਨਾਲ ਚੰਗੀ ਗੱਲ ਇਹ ਹੈ ਕਿ ਦੂਜੇ ਕਲਾਸੀਕਲ ਮੁਕਾਬਲੇ ਵਿਚ ਦੋਵੇਂ ਭਾਰਤੀ ਖਿਡਾਰਨਾਂ ਸਫੇਦ ਮੋਹਰਿਆਂ ਨਾਲ ਖੇਡਣਗੀਆਂ ਤੇ ਇਕ ਜਿੱਤ ਉਨ੍ਹਾਂ ਨੂੰ ਆਖਰੀ-16 ਵਿਚ ਪਹੁੰਚਾ ਸਕਦੀ ਹੈ।


Related News