ਸ਼ਤਰੰਜ : ਭਗਤੀ ਕੁਲਕਰਨੀ ਦੀ ਜੇਤੂ ਮੁਹਿੰਮ ਜਾਰੀ

Thursday, Jul 25, 2019 - 09:26 PM (IST)

ਸ਼ਤਰੰਜ : ਭਗਤੀ ਕੁਲਕਰਨੀ ਦੀ ਜੇਤੂ ਮੁਹਿੰਮ ਜਾਰੀ

ਕਰਾਈਕੁਡੀ (ਤਾਮਿਲਨਾਡੂ)- ਮੌਜੂਦਾ ਚੈਂਪੀਅਨ ਭਗਤੀ ਕੁਲਕਰਨੀ ਨੇ ਆਪਣੀ ਜੇਤੂ ਮੁਹਿੰਮ ਜਾਰੀ ਰੱਖਦਿਆਂ 46ਵੀਂ ਰਾਸ਼ਟਰੀ ਮਹਿਲਾ ਸ਼ਤਰੰਜ ਚੈਂਪਅਨਸ਼ਿਪ ਦੇ ਨੌਵੇਂ ਦੌਰ ਵਿਚ ਵੀਰਵਾਰ ਨੂੰ ਇੱਥੇ ਏਅਰ ਇੰਡੀਆ ਦੀ ਆਪਣੀ ਸਾਥਣ ਐੱਮ. ਮਿਨਾਕਸ਼ੀ ਨੂੰ 37 ਚਾਲਾਂ ਵਿਚ ਹਰਾਇਆ ਤੇ ਆਪਣੀ 1.5 ਅੰਕਾਂ ਦੀ ਬੜ੍ਹਤ ਨੂੰ ਬਰਕਰਾਰ ਰੱਖਿਆ।  ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਮਹਿਲਾ ਗ੍ਰੈਂਡ ਮਾਸਟਰ ਭਗਤੀ  ਨੇ ਡਬਲਯੂ. ਜੀ. ਐੱਮ. ਨੂੰ ਆਸਾਨੀ ਨਾਲ ਹਰਾਇਆ ਤੇ ਆਪਣੇ ਅੰਕਾਂ ਦੀ ਗਿਣਤੀ ਸੰਭਾਵਿਤ 9 ਵਿਚੋਂ 8.5 ਅੰਕਾਂ 'ਤੇ ਪਹੁੰਚਾਈ।  ਇਸ ਵਿਚਾਲੇ ਭਗਤੀ ਦੀ ਨੇੜਲੇ ਵਿਰੋਧੀ  ਦਿੱਲੀ ਦੀ ਵੰਤਿਕਾ ਅਗਰਵਾਲ ਨੂੰ ਚੈਂਪੀਅਨਸ਼ਿਪ ਵਿਚ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ।  ਉਸ ਨੂੰ ਰਾਸ਼ਟਰੀ ਅੰਡਰ-17 ਚੈਂਪੀਅਨ ਤਾਮਿਲਨਾਡੂ ਦੀ ਕੇ. ਪ੍ਰਿਯਾਂਕਾ ਨੇ 70 ਚਾਲਾਂ ਵਿਚ ਹਰਾਇਆ। ਤਾਮਿਲਨਾਡੂ ਦੀ ਵੀ. ਵਿਰਸ਼ਣੀ ਨੇ ਚੋਟੀ ਦਰਜਾ ਪ੍ਰਾਪਤ ਡਬਲਯੂ. ਜੀ. ਐੱਮ. ਸੌਮਿਆ ਸਵਾਮੀਨਾਥਨ ਨੂੰ ਹਰਾ ਕੇ ਉਲਟਫੇਰ ਕੀਤਾ।  ਕਾਲੇ ਮੋਹਰਿਆਂ ਨਾਲ ਖੇਡਦੇ ਹੋ ਸੌਮਿਆ ਨੇ 31ਵੀਂ ਚਾਲ ਵਿਚ ਗਲਤੀ ਕੀਤੀ ਤੇ ਉਸ ਨੂੰ 46 ਚਾਲਾਂ ਤਕ ਚੱਲੇ ਮੈਚ ਵਿਚ ਹਾਰ ਝੱਲਣੀ ਪਈ।


author

Gurdeep Singh

Content Editor

Related News