ਏ.ਟੀ.ਕੇ ਨੂੰ ਹਰਾ ਕੇ ਚੇਨਈਅਨ ਐੱਫ.ਸੀ. ਸੁਪਰ ਕੱਪ ਦੇ ਫਾਈਨਲ ''ਚ
Thursday, Apr 11, 2019 - 09:30 AM (IST)

ਭੁਵਨੇਸ਼ਵਰ— ਚੇਨਈਅਨ ਐੱਫ.ਸੀ. ਨੇ ਬੁੱਧਵਾਰ ਨੂੰ ਇੱਥੇ ਏ.ਟੀ.ਕੇ ਨੂੰ 2-0 ਨਾਲ ਹਰਾ ਕੇ ਸੁਪਰ ਕੱਪ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ 'ਚ ਜਗ੍ਹਾ ਬਣਾਈ। ਇੰਡੀਅਨ ਸੁਪਰ ਲੀਗ ਦੇ ਸਾਬਕਾ ਜੇਤੂ ਚੇਨਈਅਨ ਐੱਫ.ਸੀ. ਦੀ ਟੀਮ ਸ਼ਨੀਵਾਰ ਨੂੰ ਕਲਿੰਗਾ ਸਟੇਡੀਅਮ 'ਚ ਹੋਣ ਵਾਲੇ ਖਿਤਾਬੀ ਮੁਕਾਬਲੇ 'ਚ ਐੱਫ.ਸੀ. ਗੋਆ ਨਾਲ ਭਿੜੇਗੀ। ਚੇਨਈਅਨ ਐੱਫ.ਸੀ. ਲਈ 50ਵੇਂ ਮਿੰਟ 'ਚ ਸੀ.ਕੇ. ਵਿਨੀਤ ਨੇ ਪਹਿਲਾ ਗੋਲ ਕੀਤਾ ਜਿਸ ਤੋਂ ਬਾਅਦ ਅਨਿਰੂਧ ਥਾਪਾ ਨੇ ਇਕ ਹੋਰ ਗੋਲ ਕਰਕੇ ਟੀਮ ਦੀ 2-0 ਨਾਲ ਜਿੱਤ ਯਕੀਨੀ ਬਣਾਈ।