ਕਮਾਲ ਖ਼ਾਨ ਨੇ ਧੋਨੀ ਦੀ ਖ਼ਰਾਬ ਬੈਂਟਿੰਗ 'ਤੇ ਕੱਸਿਆ ਤੰਜ, ਕਿਹਾ-ਵਾਲ ਕਾਲੇ ਕਰਨ ਨਾਲ ਕੋਈ ਜਵਾਨ ਨਹੀਂ ਹੋ ਜਾਂਦਾ

10/03/2020 1:53:28 PM

ਸਪੋਰਟਸ ਡੈਸਕ : ਸਨਰਾਈਜ਼ਰਸ ਹੈਦਰਾਬਾਦ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡੇ ਗਏ ਮੁਕਾਬਲੇ ਵਿਚ ਹੈਦਰਾਬਾਦ ਨੇ 7 ਦੌੜਾਂ ਦੇ ਅੰਤਰ ਨਾਲ ਮੈਚ ਜਿੱਤ ਲਿਆ। ਚੇਨਈ ਸੁਪਰ ਕਿੰਗਜ਼ ਦੀ ਇਹ ਲਗਾਤਾਰ ਤੀਜੀ ਹਾਰ ਹੈ। ਇਸ ਹਾਰ ਦੇ ਬਾਅਦ ਲੋਕਾਂ ਨੇ ਮਹਿੰਦਰ ਸਿੰਘ ਧੋਨੀ ਨੂੰ ਸੋਸ਼ਲ ਮੀਡੀਆ 'ਤੇ ਟਰੋਲ ਕਰਣਾ ਸ਼ੁਰੂ ਕਰ ਦਿੱਤਾ। ਉਥੇ ਹੀ ਫਿਲਮ ਆਲੋਚਕ ਕਮਾਲ ਖਾਨ ਨੇ ਵੀ ਧੋਨੀ 'ਤੇ ਟਿੱਪਣੀ ਕਰਦੇ ਹੋਏ ਉਨ੍ਹਾਂ ਨੂੰ ਕਿਹਾ ਕਿ 'ਤੁਸੀਂ ਇੱਜਤ ਨਾਲ ਸੰਨਿਆਸ ਲੈਲੋ।'

ਇਹ ਵੀ ਪੜ੍ਹੋ:  ਸਾਵਧਾਨ! ਜੇ ਕੀਤੀ ਇਹ ਛੋਟੀ ਜਿਹੀ ਗ਼ਲਤੀ ਤਾਂ ਸਮਝੋ ਰੱਦ ਹੋ ਜਾਵੇਗਾ ਤੁਹਾਡਾ ਡਰਾਈਵਿੰਗ ਲਾਈਸੈਂਸ

 


ਕਮਾਲ ਖਾਨ ਨੇ ਟਵੀਟ ਕਰਦੇ ਹੋਏ ਲਿਖਿਆ ਕਿ 'ਵਾਲ ਕਾਲੇ ਕਰਣ ਨਾਲ ਕੋਈ ਜਵਾਨ ਨਹੀਂ ਬਣ ਜਾਂਦਾ!  2 ਦੌੜਾਂ ਲਈ ਭੱਜਣ 'ਤੇ ਤੁਹਾਡਾ ਸਾਹ ਫੁੱਲ ਜਾਂਦਾ ਹੈ, ਜੋ ਬੁੱਢਾਪੇ ਵਿਚ ਸਭ ਨਾਲ ਹੁੰਦਾ ਹੈ! ਪਰ ਕਿਸ ਨੇ ਕਿਹਾ, ਕਿ ਬੁੱਢਾਪੇ ਵਿਚ ਖੇਡ ਕੇ ਬੇਇੱਜ਼ਤੀ ਕਰਾਉਣਾ ਜ਼ਰੂਰੀ ਹੈ! ਅਸੀ ਤੁਹਾਡੇ ਪ੍ਰਸ਼ੰਸਕ ਰਹੇ ਹਾਂ, ਤੁਹਾਨੂੰ ਇਸ ਤਰ੍ਹਾਂ ਵੇਖ ਕੇ ਚੰਗਾ ਨਹੀਂ ਲੱਗਦਾ! ਇੱਜਤ ਨਾਲ ਸੰਨਿਆਸ ਲੈਲੋ!'

 

ਇਹ ਵੀ ਪੜ੍ਹੋ:  IPL 2020 : ਧੋਨੀ ਨੇ ਜ਼ਾਹਰ ਕੀਤੀ ਚਿੰਤਾ, ਦੱਸਿਆ ਕਿਉਂ ਉਨ੍ਹਾਂ ਦੀ ਟੀਮ ਵਾਰ-ਵਾਰ ਹਾਰ ਰਹੀ ਹੈ ਮੈਚ

ਦੱਸ ਦੇਈਏ ਕਿ ਚੇਨਈ ਸੁਪਰ ਕਿੰਗਜ਼ ਦੀ ਟੀਮ ਜਦੋਂ ਟੀਚੇ ਦਾ ਪਿੱਛਾ ਕਰਣ ਆਈ ਤਾਂ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਲਗਾਤਾਰ ਵਿਕਟਾਂ ਡਿੱਗਦੀਆਂ ਰਹੀਆਂ। ਇਸ ਲਈ ਧੋਨੀ ਨੂੰ ਬੱਲੇਬਾਜ਼ੀ ਕਰਣ ਦਾ ਪੂਰਾ ਮੌਕਾ ਮਿਲਿਆ ਪਰ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਦੁਬਈ ਵਿਚ ਇਸ ਸਮੇਂ ਕਾਫ਼ੀ ਗਰਮੀ ਪੈ ਰਹੀ ਹੈ ਜਿਸ ਕਾਰਨ ਮੈਚ ਦੌਰਾਨ ਧੋਨੀ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਣਾ ਪਿਆ ਅਤੇ ਉਹ ਕਾਫ਼ੀ ਥੱਕ ਵੀ ਗਏ ਸਨ।

ਇਹ ਵੀ ਪੜ੍ਹੋ: ਮਹਾਤਮਾ ਗਾਂਧੀ ਦੇ ਰੰਗ 'ਚ ਰੰਗਿਆ ਬੁਰਜ ਖਲੀਫਾ, ਵੇਖੋ ਤਸਵੀਰਾਂ ਅਤੇ ਵੀਡੀਓ


cherry

Content Editor

Related News