ਚੇਨਈ ਨੇ ਸੈਮ ਕੁਰੇਨ ਦੀ ਜਗ੍ਹਾ ਇਸ ਖਿਡਾਰੀ ਨੂੰ ਕੀਤਾ ਟੀਮ ''ਚ ਸ਼ਾਮਲ

Thursday, Oct 07, 2021 - 05:44 PM (IST)

ਚੇਨਈ ਨੇ ਸੈਮ ਕੁਰੇਨ ਦੀ ਜਗ੍ਹਾ ਇਸ ਖਿਡਾਰੀ ਨੂੰ ਕੀਤਾ ਟੀਮ ''ਚ ਸ਼ਾਮਲ

ਦੁਬਈ- ਚੇਨੱਈ ਸੁਪਰ ਕਿੰਗਜ਼ ਨੇ ਆਈ. ਪੀ. ਐੱਲ. 2021 ਦੇ ਬਚੇ ਹੋਏ ਮੈਚਾਂ ਲਈ ਜ਼ਖ਼ਮੀ ਸੈਮ ਕੁਰੇਨ ਦੀ ਰਿਪਸਲੇਸਮੈਂਟ ਦੇ ਤੌਰ ’ਤੇ ਵੈਸਟਇੰਡੀਜ਼ ਦੇ ਡੋਮਿਨਿਕ ਡ੍ਰੇਕਸ ਟੀਮ 'ਚ ਸ਼ਾਮਲ ਕੀਤਾ ਹੈ। ਡ੍ਰੇਕਸ ਨੇ ਹੁਣ ਤਕ ਇਕ ਫਰਸਟ ਕਲਾਸ, 25 ਲਿਸਟ ਏ ਅਤੇ 19 ਟੀ-20 ਮੈਚ ਖੇਡੇ ਹਨ। ਉਨ੍ਹਾਂ ਨੂੰ ਕੌਮਾਂਤਰੀ ਡੈਬਿਊ ਦਾ ਇੰਤਜ਼ਾਰ ਹੈ। ਡ੍ਰੇਕਸ ਨੂੰ ਚੁਣੇ ਜਾਣ ਦਾ ਇਕ ਅਹਿਮ ਕਾਰਨ ਉਨ੍ਹਾਂ ਦਾ ਮੌਜੂਦਾ ਸਮੇਂ ’ਚ ਦੁਬਈ ’ਚ ਹੋਣਾ ਵੀ ਹੈ। ਆਈ. ਪੀ. ਐੱਲ. ਮੈਚ ਦੌਰਾਨ ਲੱਕ 'ਚ ਸੱਟ ਕਾਰਨ ਕਰਨਰ ਆਈ. ਪੀ. ਐੱਲ. ਦੇ ਦੂਜੇ ਸੈਸ਼ਨ ਦੇ ਬਾਕੀ ਮੈਚਾਂ ਇਲਾਵਾ ਟੀ-20 ਵਰਲਡ ਕੱਪ ਤੋਂ ਵੀ ਬਾਹਰ ਹੋ ਗਏ ਹਨ।


author

Tarsem Singh

Content Editor

Related News