ਪੈਨਲਟੀ ਸ਼ੂਟਆਊਟ ''ਚ ਜਿੱਤਿਆ ਚੇਲਸੀ, ਆਰਸੇਨਲ ਦੀ ਆਸਾਨ ਜਿੱਤ

Wednesday, Oct 27, 2021 - 05:16 PM (IST)

ਪੈਨਲਟੀ ਸ਼ੂਟਆਊਟ ''ਚ ਜਿੱਤਿਆ ਚੇਲਸੀ, ਆਰਸੇਨਲ ਦੀ ਆਸਾਨ ਜਿੱਤ

ਸਪੋਰਟਸ ਡੈਸਕ- ਚੇਲਸੀ ਨੇ ਸੈਸ਼ਨ 'ਚ ਤੀਜੀ ਵਾਰ ਪੈਨਲਟੀ ਸ਼ੂਟ ਆਊਟ 'ਚ ਜਿੱਤ ਦਰਜ ਕਰਕੇ ਲੀਗ ਕੱਪ ਫੁੱਟਬਾਲ ਟੂਰਨਾਮੈਂਟ 'ਚ ਅੱਗੇ ਕਦਮ ਵਧਾਏ ਜਦਕਿ ਆਰਸਨਲ ਨੇ ਆਸਾਨੀ ਨਾਲ ਕੁਆਰਟਰ ਫ਼ਾਈਨਲ 'ਚ ਜਗ੍ਹ ਬਣਾਈ। ਰੀਸ ਜੇਮਸ ਨੇ ਪੇਨਲਟੀ 'ਤੇ ਗੋਲ ਕਰਕੇ ਚੇਲਸੀ ਨੂੰ ਸਾਊਥੰਪਟਨ 'ਤੇ 4-3 ਨਾਲ ਜਿੱਤ ਦਿਵਾਈ।

ਇਸ ਤੋਂ ਪਹਿਲਾਂ ਨਿਯਮਿਤ ਸਮੇਂ ਤਕ ਦੋਵੇਂ ਟੀਮਾਂ 1-1 ਦੀ ਬਰਾਬਰੀ 'ਤੇ ਸਨ। ਚੇਲਸੀ ਵਲੋਂ ਕਾਈ ਹਾਵਰਟਜ਼ ਨੇ ਗੋਲ ਕੀਤਾ ਜਦਕਿ ਚੇ ਐਡਮਸ ਨੇ ਦੂਜੇ ਹਾਫ਼ ਦੇ ਸ਼ੁਰੂ 'ਚ ਸਾਉੂਥੰਪਟਨ ਦੇ ਲਈ ਬਰਾਬਰੀ ਦਾ ਗੋਲ ਦਾਗ਼ਿਆ। ਚੇਲਸੀ ਨੇ ਇਸ ਤੋਂ ਪਹਿਲਾਂ ਐਸਟਨ ਵਿਲਾ ਨੂੰ ਪੈਨਲਟੀ ਸ਼ੂਟਆਊਟ 'ਚ ਹਰਾ ਕੇ ਚੌਥੇ ਦੌਰ 'ਚ ਜਗ੍ਹਾ ਬਣਾਈ ਸੀ। ਉਸ ਨੇ ਯੂਏਫ਼ਾ ਸੁਪਰ ਕੱਪ 'ਚ ਵੀ ਵਿਲਾਰੀਆਲ ਨੂੰ ਪੈਨਲਟੀ ਸ਼ੂਟਆਊਟ 'ਚ ਹਰਾਇਆ ਸੀ। 

ਪ੍ਰੀਮੀਅਰ ਲੀਗ ਦੀਆਂ ਟੀਮਾਂ ਵਿਚਾਲੇ ਇਕ ਹੋਰ ਮੁਕਾਬਲੇ 'ਚ ਆਰਸੇਨਲ ਨੇ ਲੀਡਸ ਨੂੰ 2-0 ਨਾਲ ਹਰਾਇਆ। ਜੇਤੂ ਟੀਮ ਵਲੋਂ ਕੈਲਸ ਚੈਂਬਰਸ ਤੇ ਏਟੀ ਕੇਟਿਯਾਹ ਨੇ ਗੋਲ ਕੀਤੇ। ਤੀਜੇ ਡਿਵੀਜਨ ਦੀ ਟੀਮ ਸੁੰਦਰਲੈਂਡ ਨੇ ਪੈਨਲਟੀ ਸ਼ੂਟਆਊਟ 'ਚ ਦੂਜੇ ਡਿਵੀਜ਼ਨ ਦੀ ਕਵੀਨਸ ਪਾਰਕ ਰੇਂਸ ਨੂੰ 3-1 ਨਾਲ ਹਰਾ ਕੇ ਕੁਆਰਟਰ ਫ਼ਾਈਨਲ 'ਚ ਪ੍ਰਵੇਸ਼ ਕੀਤਾ। ਨਿਯਮਿਤ ਸਮੇਂ ਤਕ ਦੋਵੇਂ ਟੀਮਾਂ ਗੋਲ ਕਰਨ 'ਚ ਅਸਫਲ ਰਹੀਆਂ ਸਨ।


author

Tarsem Singh

Content Editor

Related News