743 ਰੁਪਏ ਖਰਚ ਕੇ ਸਟੇਡੀਅਮ 'ਚ ਦੇਖੋ ਭਾਰਤ-ਅਫਗਾਨਿਸਤਾਨ ਟੀ-20 ਮੈਚ, ਦਰਸ਼ਕਾਂ ਲਈ ਵੱਡੀ ਆਫ਼ਰ

Thursday, Dec 28, 2023 - 02:28 PM (IST)

ਇੰਦੌਰ— ਭਾਰਤ ਅਤੇ ਅਫਗਾਨਿਸਤਾਨ ਵਿਚਾਲੇ 14 ਜਨਵਰੀ ਨੂੰ ਹੋਣ ਵਾਲੇ ਟੀ-20 ਅੰਤਰਰਾਸ਼ਟਰੀ ਮੈਚ ਦੇ ਹੇਠਲੇ ਈਸਟ ਸਟੈਂਡ 'ਚ ਸਭ ਤੋਂ ਸਸਤੀ ਟਿਕਟ ਲਈ ਦਰਸ਼ਕਾਂ ਨੂੰ 743 ਰੁਪਏ ਖਰਚ ਕਰਨੇ ਪੈਣਗੇ, ਜਦਕਿ ਪਹਿਲੀ ਮੰਜ਼ਿਲ 'ਤੇ ਸਥਿਤ ਸਾਊਥ ਪੈਵੇਲੀਅਨ 'ਚ ਸਭ ਤੋਂ ਮਹਿੰਗੀ ਟਿਕਟ ਲਈ  5,947 ਰੁਪਏ ਦੇਣ ਹੋਣਗੇ।

ਇਹ ਵੀ ਪੜ੍ਹੋ- ਬਜਰੰਗ ਪੂਨੀਆ ਦੇ ਅਖਾੜੇ 'ਚ ਪਹੁੰਚੇ ਰਾਹੁਲ ਗਾਂਧੀ, ਕਈ ਪਹਿਲਵਾਨਾਂ ਨਾਲ ਕੀਤੀ ਮੁਲਾਕਾਤ
ਮੱਧ ਪ੍ਰਦੇਸ਼ ਕ੍ਰਿਕਟ ਸੰਗਠਨ (ਐੱਮ.ਪੀ.ਸੀ.ਏ.) ਦੇ ਇਕ ਅਧਿਕਾਰੀ ਨੇ ਵੀਰਵਾਰ ਨੂੰ ਟਿਕਟ ਦਰਾਂ ਦੇ ਐਲਾਨ ਤੋਂ ਬਾਅਦ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਪਹਿਲੀ ਵਾਰ ਸਥਾਨਕ ਹੋਲਕਰ ਸਟੇਡੀਅਮ 'ਚ ਲਗਭਗ 28,000 ਦਰਸ਼ਕਾਂ ਦੀ ਸਮਰੱਥਾ ਵਾਲੇ ਮੈਚ ਖੇਡੇਗਾ।

ਇਹ ਵੀ ਪੜ੍ਹੋ- ਸੀਨੀਅਰ ਰਾਸ਼ਟਰੀ ਜਿਮਾਨਸਟਿਕ ਚੈਂਪੀਅਨਸ਼ਿਪ ’ਚ 8 ਸਾਲ ਬਾਅਦ ਹਿੱਸਾ ਲਵੇਗੀ ਦੀਪਾ
ਅਧਿਕਾਰੀ ਨੇ ਦੱਸਿਆ ਕਿ ਭਾਰਤ-ਅਫਗਾਨਿਸਤਾਨ ਟੀ-20 ਮੈਚ ਲਈ ਟਿਕਟਾਂ ਦੀ ਆਨਲਾਈਨ ਵਿਕਰੀ 30 ਦਸੰਬਰ ਨੂੰ ਸਵੇਰੇ 6 ਵਜੇ ਸ਼ੁਰੂ ਹੋਵੇਗੀ। ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਤਿੰਨ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ 11 ਜਨਵਰੀ ਤੋਂ ਸ਼ੁਰੂ ਹੋ ਕੇ 17 ਜਨਵਰੀ ਨੂੰ ਖਤਮ ਹੋਵੇਗੀ। ਇਹ ਮੈਚ ਕ੍ਰਮਵਾਰ ਮੋਹਾਲੀ, ਇੰਦੌਰ ਅਤੇ ਬੈਂਗਲੁਰੂ ਵਿੱਚ ਖੇਡੇ ਜਾਣੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Aarti dhillon

Content Editor

Related News