ਸਿਰਫ਼ 15 ਮਿੰਟਾਂ ''ਚ IPL ਨਿਲਾਮੀ ਦੀ ਜ਼ਿੰਮੇਵਾਰੀ ਸੰਭਾਲਣ ਲਈ ਤਿਆਰ ਹੋ ਗਏ ਸਨ ਚਾਰੂ ਸ਼ਰਮਾ
Sunday, Feb 13, 2022 - 05:11 PM (IST)
ਬੈਂਗਲੁਰੂ (ਵਾਰਤਾ)- ਨਿਲਾਮੀਕਰਤਾ ਹਿਊਗ ਐਡਮਜ਼ ਦੇ ਮੈਗਾ ਆਈ.ਪੀ.ਐੱਲ. ਨਿਲਾਮੀ ਦੇ ਪਹਿਲੇ ਦਿਨ ਸ਼ਨੀਵਾਰ ਨੂੰ ਅਚਾਨਕ ਬੇਹੋਸ਼ ਹੋ ਕੇ ਡਿੱਗਣ ਤੋਂ ਬਾਅਦ ਅਨੁਭਵੀ ਕੁਮੈਂਟੇਟਰ ਚਾਰੂ ਸ਼ਰਮਾ ਸਿਰਫ਼ 15 ਮਿੰਟਾਂ ਵਿਚ ਬਾਕੀ ਆਈ.ਪੀ.ਐੱਲ. ਨਿਲਾਮੀ ਦੀ ਜ਼ਿੰਮੇਵਾਰੀ ਲੈਣ ਲਈ ਮੰਨ ਗਏ ਸਨ।
ਉਨ੍ਹਾਂ ਐਤਵਾਰ ਨੂੰ ਇਕ ਬਿਆਨ ਵਿਚ ਕਿਹਾ, 'ਮੈਨੂੰ ਸਥਿਤੀ ਬਾਰੇ ਅਤੇ ਹਿਊਜ ਐਡਮਜ਼ ਨਾਲ ਕੀ ਹੋਇਆ, ਉਸ ਬਾਰੇ ਦੱਸਿਆ ਗਿਆ ਸੀ। ਫਿਰ ਮੈਂ ਕਿਹਾ ਠੀਕ ਹੈ ਚਲੋ ਕਰਦੇ ਹਾਂ। ਸਾਡੇ ਕੋਲ 15 ਮਿੰਟ ਦਾ ਸਮਾਂ ਸੀ। ਮੈਂ ਨਿਲਾਮੀ ਦੀ ਮੌਜੂਦਾ ਸਥਿਤੀ ਅਤੇ ਬਾਕੀ ਨਿਲਾਮੀ ਬਾਰੇ ਪੁੱਛਿਆ ਸੀ। ਆਈ.ਪੀ.ਐੱਲ. ਅਧਿਕਾਰੀਆਂ ਨੇ ਮੈਨੂੰ ਪੁੱਛਿਆ ਕਿ ਕੀ ਬ੍ਰੇਕ ਵਧਾਇਆ ਜਾਣਾ ਚਾਹੀਦਾ ਹੈ। ਮੈਂ ਕਿਹਾ ਨਹੀਂ। ਮੈਨੂੰ ਇਹ ਕਰਨ ਵਿਚ ਮਜ਼ਾ ਆਇਆ।' ਕੁਮੈਂਟੇਟਰ ਨੇ ਦੱਸਿਆ, 'ਆਈ.ਪੀ.ਐੱਲ. ਦੇ ਪ੍ਰਧਾਨ ਬ੍ਰਿਜੇਸ਼ ਪਟੇਲ, ਜੋ ਮੇਰੇ ਚੰਗੇ ਦੋਸਤ ਹਨ, ਨੇ ਮੈਨੂੰ ਫ਼ੋਨ 'ਤੇ ਕਿਹਾ ਕਿ ਤੁਸੀਂ ਬੂਟ ਪਾਓ ਅਤੇ ਇੱਥੇ ਆਓ। ਐਮਰਜੈਂਸੀ ਹੈ। ਇਸ ਲਈ ਮੈਂ ਤੁਰੰਤ ਇੱਥੇ ਆ ਗਿਆ।'
ਜ਼ਿਕਰਯੋਗ ਹੈ ਕਿ ਆਈ.ਪੀ.ਐੱਲ ਨਿਲਾਮੀ 2022 ਦਾ ਆਯੋਜਨ ਕਰ ਰਹੇ ਹਿਊਜ ਐਡਮਜ਼ ਸ਼ਨੀਵਾਰ ਨੂੰ ਅਚਾਨਕ ਬੇਹੋਸ਼ ਹੋ ਗਏ ਸਨ ਅਤੇ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਲਿਜਾਇਆ ਗਿਆ ਸੀ। ਉਦੋਂ ਟੀਮਾਂ ਸ਼੍ਰੀਲੰਕਾ ਦੇ ਆਲਰਾਊਂਡਰ ਵਾਨਿੰਦੂ ਹਸਾਰੰਗਾ ਲਈ ਬੋਲੀ ਲਗਾ ਰਹੀਆਂ ਸਨ। ਚਾਰੂ ਐਤਵਾਰ ਨੂੰ ਵੀ ਨਿਲਾਮੀ ਦੇ ਦੂਜੇ ਦਿਨ ਨਿਲਾਮੀਕਰਤਾ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ।
ਇਹ ਵੀ ਪੜ੍ਹੋ: ਹੁੱਡਾ-ਕਰੁਣਾਲ ਤੋਂ ਲੈ ਕੇ ਅਸ਼ਵਿਨ-ਬਟਲਰ ਤੱਕ, IPL ਨਿਲਾਮੀ 'ਚ ਦੁਸ਼ਮਣ ਬਣੇ ਸਾਥੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।