ਸੁਸ਼ੀਲ ਵਿਰੁੱਧ 18 ਗੰਭੀਰ ਧਾਰਾਵਾਂ ’ਚ ਦੋਸ਼ ਪੱਤਰ ਤਿਆਰ, ਕੱਲ ਪੇਸ਼ ਕਰੇਗੀ ਪੁਲਸ

08/01/2021 8:58:37 PM

ਨਵੀਂ ਦਿੱਲੀ-  ਸੱਤ ਲੱਖ ਦੇ ਇਨਾਮੀ ਗੈਂਗਸਟਰ ਕਾਲਾ ਜਠੇੜੀ ਦੇ ਫੜੇ ਜਾਣ ਪਿੱਛੋਂ ਓਲੰਪਿਕ ਤਮਗਾ ਜੇਤੂ ਸੁਸ਼ੀਲ ਪਹਿਲਵਾਨ ਦਾ ਕੇਸ ਇਕ ਵਾਰ ਮੁੜ ਚਰਚਾ ’ਚ ਹੈ। 4-5 ਮਈ ਦੀ ਦਰਮਿਆਨੀ ਰਾਤ ਨੂੰ ਪਹਿਲਵਾਨ ਸਾਗਰ ਦੀ ਹੱਤਿਆ ਦੇ ਸਮੇਂ ਸੁਸ਼ੀਲ ਨੇ ਕਾਲਾ ਜਠੇੜੀ ਦੇ ਭਾਣਜੇ ਸੰਦੀਪ ਨੂੰ ਕੁੱਟਿਆ ਸੀ। ਉਸ ਪਿੱਛੋਂ ਕਾਲਾ ਜਠੇੜੀ ਸੁਸ਼ੀਲ ਕੋਲੋਂ ਬਦਲਾ ਲੈਣ ਦੇ ਯਤਨਾਂ ’ਚ ਸੀ ਪਰ ਫੜਿਆ ਗਿਆ। ਕਿਸੇ ਸਮੇਂ ਸੁਸ਼ੀਲ ਅਤੇ ਕਾਲਾ ਦੋਸਤ ਸਨ।

ਇਹ ਖ਼ਬਰ ਪੜ੍ਹੋ- ਸਿੰਧੂ ਦੇ ਕਾਂਸੀ ਤਮਗਾ ਦੀ ਜਿੱਤ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ PM ਮੋਦੀ ਨੇ ਦਿੱਤੀ ਵਧਾਈ


ਹੁਣ 3 ਮਹੀਨਿਆਂ ਦੀ ਜਾਂਚ ਪਿੱਛੋਂ ਇਹ ਸਾਫ ਹੋ ਗਿਆ ਹੈ ਕਿ ਸੁਸ਼ੀਲ ਦਾ ਕਈ ਗੈਂਗਸਟਰਾਂ ਨਾਲ ਗਠਜੋੜ ਸੀ। ਪੁਲਸ ਨੇ ਇਸ ਮਾਮਲੇ ਦੀ ਦੋਸ਼ ਪੱਤਰ ਤਿਆਰ ਕਰ ਲਿਆ ਹੈ ਜਿਸ ਨੂੰ ਸੋਮਵਾਰ ਅਦਾਲਤ ਵਿਚ ਪੇਸ਼ ਕੀਤਾ ਜਾਏਗਾ। ਇਸ ਦੋਸ਼ ਪੱਤਰ ’ਚ ਆਈ. ਪੀ. ਸੀ. ਦੀਆਂ 18 ਗੰਭੀਰ ਧਾਰਾਵਾਂ ਲਾਈਆਂ ਗਈਆਂ ਹਨ। ਹੁਣ ਤੱਕ ਦੀ ਜਾਂਚ ’ਚ ਖੁਲਾਸਾ ਹੋਇਆ ਹੈ ਕਿ ਸਾਗਰ ਦੀ ਹੱਤਿਆ ’ਚ ਸੁਸ਼ੀਲ ਸਮੇਤ 20 ਮੁਲਜ਼ਮ ਹਨ। ਇਨ੍ਹਾਂ ਵਿਚੋਂ 15 ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। 5 ਅਜੇ ਵੀ ਫਰਾਰ ਹਨ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News