ਭਾਰਤੀ ਮੁੱਕੇਬਾਜ਼ਾਂ ਦੇ ਬਦਲਣਗੇ ਭਾਰ ਵਰਗ, AIBA ਨੇ ਓਲੰਪਿਕ ਡਵੀਜ਼ਨ ''ਚ ਕੀਤਾ ਫੇਰਬਦਲ

Friday, Mar 08, 2019 - 02:22 AM (IST)

ਭਾਰਤੀ ਮੁੱਕੇਬਾਜ਼ਾਂ ਦੇ ਬਦਲਣਗੇ ਭਾਰ ਵਰਗ, AIBA ਨੇ ਓਲੰਪਿਕ ਡਵੀਜ਼ਨ ''ਚ ਕੀਤਾ ਫੇਰਬਦਲ

ਨਵੀਂ ਦਿੱਲੀ- ਭਾਰਤ ਦੇ ਕੁੱਝ ਨਾਮੀ ਮੁੱਕੇਬਾਜ਼ਾਂ ਜਿਵੇਂ ਅਮਿਤ ਪੰਘਲ, ਸ਼ਿਵ ਥਾਪਾ ਅਤੇ ਮਨੀਸ਼ ਕੌਸ਼ਿਕ ਨੇ ਜੇਕਰ ਓਲੰਪਿਕ ਵਿਚ ਖੇਡਣ ਦਾ ਆਪਣਾ ਸੁਪਨਾ ਬਰਕਰਾਰ ਰੱਖਣਾ ਹੈ ਤਾਂ ਉਨ੍ਹਾਂ ਨੂੰ ਹੁਣ ਵੱਧ ਭਾਰ ਵਰਗ ਵਿਚ ਆਪਣੀ ਕਿਸਮਤ ਅਜ਼ਮਾਉਣੀ ਹੋਵੇਗੀ ਕਿਉਂਕਿ ਇਸ ਖੇਡ ਦੀ ਵਿਸ਼ਵ ਸੰਸਥਾ ਨੇ ਉਸ ਦੇ ਮੌਜੂਦਾ ਡਵੀਜ਼ਨ ਨੂੰ ਟੋਕੀਓ ਓਲੰਪਿਕ-2020 'ਚੋਂ ਹਟਾ ਦਿੱਤਾ ਹੈ। ਅੰਤਰਰਾਸ਼ਟਰੀ ਮੱਕੇਬਾਜ਼ੀ ਸੰਘ (ਏ. ਆਈ. ਬੀ. ਏ.) ਨੇ ਓਲੰਪਿਕ ਲਈ ਪੁਰਸ਼ਾਂ ਦੇ 8 ਅਤੇ ਮਹਿਲਾਵਾਂ ਦੇ 5 ਭਾਰ ਵਰਗਾਂ ਨੂੰ ਆਖਰੀ ਰੂਪ ਦਿੱਤਾ ਹੈ। ਜਿਨ੍ਹਾਂ ਭਾਰ ਵਰਗਾਂ ਨੂੰ ਆਖਰੀ ਰੂਪ ਦਿੱਤਾ ਗਿਆ ਹੈ, ਉਨ੍ਹਾਂ ਵਿਚ ਪੁਰਸ਼ਾਂ ਦੀ 52 ਕਿ. ਗ੍ਰਾ., 57 ਕਿ. ਗ੍ਰਾ., 63 ਕਿ. ਗ੍ਰਾ., 69 ਕਿ. ਗ੍ਰਾ., 75 ਕਿ. ਗ੍ਰਾ., 81 ਕਿ. ਗ੍ਰਾ., 91 ਕਿ. ਗ੍ਰਾ. ਅਤੇ +91 ਕਿ. ਗ੍ਰਾ., ਜਦਕਿ ਮਹਿਲਾਵਾਂ ਵਿਚ 51 ਕਿ. ਗ੍ਰਾ., 57 ਕਿ. ਗ੍ਰਾ., 64 ਕਿ. ਗ੍ਰਾ., 69 ਕਿ. ਗ੍ਰਾ. ਅਤੇ 75 ਕਿ. ਗ੍ਰਾ. ਸ਼ਾਮਲ ਹਨ। 
ਬਦਲਾਅ ਦਾ ਮਤਲਬ ਹੈ ਕਿ ਏਸ਼ੀਆਈ ਖੇਡਾਂ ਵਿਚ 49 ਕਿ. ਗ੍ਰਾ. ਵਿਚ ਸੋਨ ਤਮਗਾ ਜਿੱਤਣ ਵਾਲੇ ਪੰਘਲ ਨੂੰ ਹੁਣ 52 ਕਿ. ਗ੍ਰਾ. ਵਿਚ ਖੇਡਣਾ ਹੋਵੇਗਾ, ਜਦਕਿ ਥਾਪਾ ਅਤੇ ਕੌਸ਼ਿਕ ਨੂੰ 60 ਕਿ. ਗ੍ਰਾ. ਨੂੰ ਭੁੱਲ ਕੇ 63 ਕਿ. ਗ੍ਰਾ. ਵਿਚ ਕਿਸਮਤ ਅਜ਼ਮਾਉਣੀ ਹੋਵੇਗੀ।


author

Gurdeep Singh

Content Editor

Related News