ਸ਼੍ਰੀਲੰਕਾਂ ਦਾ ਇਹ ਦਿੱਗਜ ਖਿਡਾਰੀ ਇਕ ਵਾਰ ਫਿਰ ਤੋਂ ਬਣ ਸਕਦੈ ਬੰਗਲਾਦੇਸ਼ ਟੀਮ ਦਾ ਮੁੱਖ ਕੋਚ
Friday, Jul 26, 2019 - 12:01 PM (IST)

ਸਪੋਰਟਸ ਡੈਸਕ— ਤਕਰੀਬਨ ਦੋ ਸਾਲ ਪਹਿਲਾਂ ਮੁੱਖ ਕੋਚ ਦਾ ਅਹੁੱਦਾ ਛੱਡ ਕੇ ਗਏ ਚੰਡਿਕਾ ਹਾਥੁਰੁਸਿੰਘਾ ਇਕ ਵਾਰ ਫਿਰ ਬੰਗਲਾਦੇਸ਼ ਕ੍ਰਿਕਟ ਟੀਮ ਦੇ ਮੁੱਖ ਕੋਚ ਅਹੁੱਦੇ 'ਤੇ ਪਰਤ ਸਕਦੇ ਹਨ। ਬੰਗਲਾਦੇਸ਼ ਕ੍ਰਿਕੇਟ ਬੋਰਡ (ਬੀ. ਸੀ. ਬੀ.) ਦੇ ਪ੍ਰਧਾਨ ਨਜਮੁਲ ਹਸਨ ਨੇ ਕਿਹਾ ਹੈ ਕਿ ਹਾਥੁਰੁਸਿੰਘਾ ਰਾਸ਼ਟਰੀ ਟੀਮ ਦੇ ਕੋਚ ਅਹੁੱਦੇ ਦੇ ਉਮੀਦਵਾਰ ਹੋ ਸਕਦੇ ਹਨ। ਕੁਝ ਦਿਨਾਂ ਬਾਅਦ ਬੰਗਲਾਦੇਸ਼ ਤੇ ਸ਼੍ਰੀਲੰਕਾ ਵਨ-ਡੇ ਸੀਰੀਜ਼ ਖੇਡਣਗੀਆਂ ਤੇ ਹਾਥੁਰੁਸਿੰਘਾ ਸ਼੍ਰੀਲੰਕਾਈ ਟੀਮ ਦੇ ਮੁਖ ਕੋਚ ਹੈ। ਇਸ ਸੀਰੀਜ ਤੋਂ ਬਾਅਦ ਬੀ. ਸੀ. ਬੀ ਉਨ੍ਹਾਂ ਨਾਲ ਗੱਲ ਕਰੇਗੀ।
ਵਰਲਡ ਕੱਪ-2019 ਤੋਂ ਬਾਅਦ ਬੰਗਲਾਦੇਸ਼ ਦੇ ਕੋਚ ਸਟੀਵ ਰੋਡਸ ਨੇ ਆਪਣੇ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਦੋਂ ਤੋਂ ਇਹ ਅਹੁੱਦਾ ਖਾਲੀ ਹ। ਸ਼੍ਰੀਲੰਕਾ ਦੇ ਨਾਲ ਹੋਣ ਵਾਲੀ ਸੀਰੀਜ ਦੇ ਦੌਰਾਨ ਖਾਲੀਦ ਮਹਿਮੂਦ ਟੀਮ ਦੇ ਮੱਧਵਰਤੀ ਕੋਚ ਹੋਣਗੇ।
ਵੈਬਸਾਈਟ ਈ. ਐੱਸ. ਪੀ. ਐੱਨ. ਕ੍ਰਿਕਇੰਫੋ ਨੇ ਹਸਨ ਦੇ ਹਵਾਲੇ ਤੋਂ ਲਿੱਖਿਆ , ਅਸੀਂ ਮੁੱਖ ਕੋਚ, ਤੇਜ਼ ਗੇਂਦਬਾਜ਼ੀ ਕੋਚ ਤੇ ਫੀਜ਼ੀਓ ਲੱਭਣ ਦੀ ਪ੍ਰਕਿਰੀਆ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਵਨ-ਡੇ ਸੀਰੀਜ਼ ਸ਼ੁਰੂ ਹੋਣ ਵਾਲੀ ਹੈ ਇਸ ਲਈ ਸਾਨੂੰ ਹਾਥੁਰੁਸਿੰਘਾ ਨਾਲ ਗੱਲ ਕਰਣ ਦੀ ਇਜ਼ਾਜਤ ਨਹੀਂ ਹੈ। ਸੀਰੀਜ ਤੋਂ ਬਾਅਦ ਜਦੋਂ ਬ੍ਰੇਕ ਹੋਵੇਗੀ ਤੇ ਜੇਕਰ ਉਹ ਚਾਹਣਗੇ ਤਾਂ ਉਹ ਕੋਚ ਅਹੁੱਦੇ ਦੇ ਉਮੀਦਵਾਰ ਹੋ ਸੱਕਦੇ ਹਨ। ਅਸੀਂ ਜਲਦ ਹੀ ਕੋਚ ਚਾਹੁੰਦੇ ਹਾਂ। ਅਸੀਂ ਹੋਰ ਕਈ ਕੋਚਸ ਨਾਲ ਗੱਲ ਕਰ ਰਹੇ ਹਾਂ ਪਰ ਕੁਝ ਕੋਚ ਇਸ ਸਮੇਂ ਆਪਣੇ ਕੰਮਾਂ 'ਚ ਵਿਅਸਤ ਹਨ।