ਵੋਹਰਾ ਦੇ ਅਰਧ ਸੈਂਕੜੇ ਨਾਲ ਚੰਡੀਗੜ੍ਹ ਨੇ ਮਹਾਰਾਸ਼ਟਰ ਨੂੰ ਹਰਾਇਆ
Monday, Dec 01, 2025 - 02:17 PM (IST)
ਕੋਲਕਾਤਾ- ਸਲਾਮੀ ਬੱਲੇਬਾਜ਼ ਮਨਨ ਵੋਹਰਾ ਦੀ 48 ਗੇਂਦਾਂ ਵਿਚ ਅਜੇਤੂ 72 ਦੌੜਾਂ ਦੀ ਪਾਰੀ ਦੀ ਬਦੌਲਤ ਚੰਡੀਗੜ੍ਹ ਨੇ ਗਰੁੱਪ-ਬੀ ਮੈਚ ਵਿਚ ਇੱਥੇ ਮਹਾਰਾਸ਼ਟਰ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਟਾਸ ਗਵਾਉਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮਹਾਰਾਸ਼ਟਰ ਨੇ ਅਰਸ਼ਿਨ ਕੁਲਕਰਣੀ ਦੀ 41 ਗੇਂਦਾਂ ਵਿਚ 47 ਦੌੜਾਂ ਦੀ ਪਾਰੀ ਨਾਲ 20 ਓਵਰਾਂ ਵਿਚ 7 ਵਿਕਟਾਂ ’ਤੇ 139 ਦੌੜਾਂ ਦਾ ਸਕੋਰ ਖੜ੍ਹਾ ਕੀਤਾ।
ਟੀਚੇ ਦਾ ਪਿੱਛਾ ਕਰਦੇ ਹੋਏ ਚੰਡੀਗੜ੍ਹ ਨੇ 6.2 ਓਵਰਾਂ ਵਿਚ 43 ਦੌੜਾਂ ਤੱਕ 3 ਵਿਕਟਾਂ ਗੁਆ ਦਿੱਤੀਆਂ ਸਨ ਪਰ ਵੋਹਰਾ ਨੇ ਪਾਰੀ ਨੂੰ ਸੰਭਾਲਿਆ, ਜਿਸ ਨਾਲ ਟੀਮ ਨੇ 2 ਗੇਂਦਾਂ ਬਾਕੀ ਰਹਿੰਦਿਆਂ 5 ਵਿਕਟਾਂ ’ਤੇ 142 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਵੋਹਰਾ ਨੇ 48 ਗੇਂਦਾਂ ਦੀ ਆਪਣੀ ਪਾਰੀ ਵਿਚ 9 ਚੌਕੇ ਤੇ 2 ਛੱਕੇ ਮਾਰੇ।
