ਚੱਲਦੇ ਮੈਚ 'ਚ ਦਾਖਲ ਹੋਇਆ ਅੱਤਵਾਦੀ! ਇਸ ਨਾਮੀ ਖਿਡਾਰੀ 'ਤੇ ਕੀਤਾ ਹਮਲਾ
Tuesday, Feb 25, 2025 - 02:19 PM (IST)

ਸਪੋਰਟਸ ਡੈਸਕ- ਪਾਕਿਸਤਾਨ ‘ਚ ਚੱਲ ਰਹੇ ਚੈਂਪੀਅਨਸ ਟਰਾਫੀ ਦੇ ਮੈਚ ‘ਚ ਖਿਡਾਰੀਆਂ ਦੀ ਸੁਰੱਖਿਆ ‘ਚ ਗੜਬੜੀ ਸਾਹਮਣੇ ਆਈ ਹੈ। ਸੋਮਵਾਰ ਨੂੰ ਰਾਵਲਪਿੰਡੀ ‘ਚ ਖੇਡੇ ਗਏ ਮੈਚ ਦੌਰਾਨ ਇਕ ਅੱਤਵਾਦੀ ਮੈਦਾਨ ‘ਚ ਦਾਖਲ ਹੋ ਗਿਆ। ਇਸ ਕਾਰਨ ਇਸ ਟੂਰਨਾਮੈਂਟ ਦੀ ਸੁਰੱਖਿਆ ਨੂੰ ਲੈ ਕੇ ਪਾਕਿਸਤਾਨ ਵੱਲੋਂ ਕੀਤੇ ਗਏ ਦਾਅਵਿਆਂ ‘ਤੇ ਸਵਾਲ ਉਠਾਏ ਜਾ ਰਹੇ ਹਨ। ਮੈਦਾਨ ‘ਚ ਦਾਖਲ ਹੋਇਆ ਅੱਤਵਾਦੀ ਸਟੇਡੀਅਮ ‘ਚ ਦਰਸ਼ਕ ਬਣ ਕੇ ਮੌਜੂਦ ਸੀ। ਮੈਚ ਦੇ ਮੱਧ ‘ਚ ਉਹ ਮੈਦਾਨ ‘ਚ ਦਾਖਲ ਹੋਏ ਅਤੇ ਨਿਊਜ਼ੀਲੈਂਡ ਦੇ ਬੱਲੇਬਾਜ਼ ਰਚਿਨ ਰਵਿੰਦਰ ‘ਤੇ ਹਮਲਾ ਕੀਤਾ।
ਇਹ ਵੀ ਪੜ੍ਹੋ-ਸਵੇਰੇ ਕੋਸੇ ਪਾਣੀ 'ਚ ਮਿਲਾ ਕੇ ਪੀਓ ਇਹ ਚੀਜ਼, ਹੋਣਗੇ ਬੇਮਿਸਾਲ ਲਾਭ
ਬਾਅਦ ਵਿੱਚ ਪਤਾ ਲੱਗਾ ਕਿ ਦਰਸ਼ਕ ਕੋਈ ਆਮ ਆਦਮੀ ਨਹੀਂ ਬਲਕਿ ਪਾਬੰਦੀਸ਼ੁਦਾ ਇਸਲਾਮਿਕ ਪਾਰਟੀ ਤਹਿਰੀਕ-ਏ-ਲਬੈਇਕ ਪਾਕਿਸਤਾਨ ਦਾ ਸਮਰਥਕ ਸੀ। ਇਸ ਘਟਨਾ ਤੋਂ ਬਾਅਦ ਪਾਕਿਸਤਾਨ ‘ਚ ਮੌਜੂਦ ਖਿਡਾਰੀਆਂ ਦੀ ਸੁਰੱਖਿਆ ‘ਤੇ ਸਵਾਲ ਉੱਠ ਰਹੇ ਹਨ। ਹਰ ਕੋਈ ਪੁੱਛ ਰਿਹਾ ਹੈ ਕਿ ਕੀ ਇਹ ਪਾਕਿਸਤਾਨ ਦੀ ਸੁਰੱਖਿਆ ਪ੍ਰਣਾਲੀ ਹੈ? ਜ਼ਿਕਰਯੋਗ ਹੈ ਕਿ 2009 ‘ਚ ਪਾਕਿਸਤਾਨ ਆਈ ਸ਼੍ਰੀਲੰਕਾਈ ਕ੍ਰਿਕਟ ਟੀਮ ‘ਤੇ ਹਮਲਾ ਹੋ ਚੁੱਕਾ ਹੈ। ਇਸ ਹਮਲੇ ‘ਚ ਕਈ ਖਿਡਾਰੀ ਜ਼ਖਮੀ ਹੋ ਗਏ ਸਨ।
ਇਹ ਵੀ ਪੜ੍ਹੋ-Apple ਨੇ ਕਰਾ'ਤੀ ਮੌਜ! ਹੁਣ ਪੁਰਾਣੇ ਮਾਡਲਜ਼ 'ਚ ਵੀ ਮਿਲੇਗਾ iPhone 16 ਸੀਰੀਜ਼ ਵਾਲਾ ਇਹ ਕਮਾਲ ਦੀ ਫੀਚਰ
ਦਰਅਸਲ ਚੈਂਪੀਅਨਸ ਟਰਾਫੀ ‘ਚ ਪਾਕਿਸਤਾਨ ਦੀ ਲਗਾਤਾਰ ਹਾਰ ਤੋਂ ਬਾਅਦ ਅੱਤਵਾਦੀ ਹੋਰ ਮੈਚਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਚੈਂਪੀਅਨਸ ਟਰਾਫੀ ਦੇ ਤਹਿਤ ਪਾਕਿਸਤਾਨ ‘ਚ ਅਜੇ ਕਰੀਬ 10 ਮੈਚ ਹੋਣੇ ਹਨ। ਅੱਤਵਾਦੀ ਸੰਗਠਨ ISIS ਦੇ ਮੁਖੀ ਅਬਦੁਲ ਕਾਦਿਰ ਮੁਮਿਮ ਦੇ ਪਾਕਿਸਤਾਨ ਦੌਰੇ ਨੂੰ ਇਨ੍ਹਾਂ ਹਮਲਿਆਂ ਨਾਲ ਜੋੜਿਆ ਜਾ ਰਿਹਾ ਹੈ। ਪਾਕਿਸਤਾਨੀ ਸੁਰੱਖਿਆ ਬਲਾਂ ਨੇ ਸੁਰੱਖਿਆ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਦਾ ਦਾਅਵਾ ਕੀਤਾ ਹੈ।
ਇਹ ਵੀ ਪੜ੍ਹੋ-ਵਿਆਹੁਤਾ ਔਰਤਾਂ Google 'ਤੇ ਸਭ ਤੋਂ ਜ਼ਿਆਦਾ ਕੀ ਸਰਚ ਕਰਦੀਆਂ ਨੇ? ਰਹਿ ਜਾਓਗੇ ਹੈਰਾਨ
ਲਗਾਤਾਰ ਹਾਰ ਰਿਹਾ ਹੈ ਪਾਕਿਸਤਾਨ
ਚੱਲ ਰਹੀ ਚੈਂਪੀਅਨਸ ਟਰਾਫੀ ‘ਚ ਪਾਕਿਸਤਾਨ ਦੀ ਲਗਾਤਾਰ ਹਾਰ ਕਾਰਨ ਉੱਥੇ ਮੌਜੂਦ ਅੱਤਵਾਦੀ ਸੰਗਠਨ ਇਸ ਟਰਾਫੀ ਦੇ ਹੋਰ ਮੈਚਾਂ ਨੂੰ ਅੱਤਵਾਦ ਦਾ ਨਿਸ਼ਾਨਾ ਬਣਾ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਸੰਗਠਨ ISIS ਦੇ ਮੁਖੀ ਨੇ ਤਿੰਨ ਦਿਨ ਪਹਿਲਾਂ ਪਾਕਿਸਤਾਨ ਦਾ ਦੌਰਾ ਕੀਤਾ ਸੀ। ਇਸ ਦੌਰੇ ਦੇ ਹਿੱਸੇ ਵਜੋਂ ਉਹ ਬਲੋਚਿਸਤਾਨ ਵਿੱਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਖੋਰਾਸਾਨ ਸੂਬੇ ਦੇ ਅੱਤਵਾਦੀਆਂ ਨਾਲ ਵੀ ਮੁਲਾਕਾਤ ਕੀਤੀ। ਦਿਲਚਸਪ ਗੱਲ ਇਹ ਹੈ ਕਿ ਬਦਨਾਮ ਅੱਤਵਾਦੀ ਨੇਤਾ ਅਬਦੁਲ ਕਾਦਿਰ ਪਾਕਿਸਤਾਨ ਆ ਰਿਹਾ ਹੈ। ਪਾਕਿਸਤਾਨੀ ਫੌਜ ਅਤੇ ਖੁਫੀਆ ਏਜੰਸੀ ਕੋਲ ਵੀ ਇਸ ਸਬੰਧੀ ਜਾਣਕਾਰੀ ਸੀ ਪਰ ਉਸ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ- King Kohli ਦੀ ਵਿਰਾਟ ਪਾਰੀ ਪਿੱਛੇ ਪ੍ਰੇਮਾਨੰਦ ਮਹਾਰਾਜ ਦਾ ਹੱਥ, ਜਾਣੋ ਕੀ ਸੀ ਸਫ਼ਲਤਾ ਦਾ ਗੁਰੂਮੰਤਰ?
ਅਜੇ ਕਰੀਬ 10 ਮੈਚ ਬਾਕੀ
ਚੈਂਪੀਅਨਸ ਟਰਾਫੀ ਦੇ ਤਹਿਤ ਪਾਕਿਸਤਾਨ ‘ਚ ਅਜੇ ਕਰੀਬ 10 ਮੈਚ ਹੋਣੇ ਹਨ। ਪਾਕਿਸਤਾਨ ਦੇ ਇਸਲਾਮਾਬਾਦ ਅਤੇ ਕਰਾਚੀ ਵਿੱਚ ਬੰਗਲਾਦੇਸ਼ ਸਮੇਤ ਹੋਰ ਦੇਸ਼ਾਂ ਦੀਆਂ ਕਈ ਟੀਮਾਂ ਮੌਜੂਦ ਹਨ। ਜਿਹੜੇ ਮੈਚ ਅਜੇ ਬਾਕੀ ਹਨ, ਉਨ੍ਹਾਂ ਵਿੱਚੋਂ ਤਿੰਨ ਮੈਚ ਰਾਵਲਪਿੰਡੀ ਵਿੱਚ, ਤਿੰਨ ਮੈਚ ਲਾਹੌਰ ਵਿੱਚ ਅਤੇ ਦੋ ਮੈਚ ਕਰਾਚੀ ਵਿੱਚ ਖੇਡੇ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ‘ਚੋਂ ਅੱਠ ਮੈਚ ਸਿੱਧੇ ਤੌਰ ‘ਤੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਨਿਸ਼ਾਨੇ ‘ਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।