ਭਾਰਤ-ਪਾਕਿ ਮੈਚ ਬਣਾਵੇਗਾ ਅਜਿਹਾ ਰਿਕਾਰਡ, ਜਿਸ ਨੂੰ ਤੋੜਨਾ ਹੋਵੇਗਾ ਮੁਸ਼ਕਿਲ

06/17/2017 4:30:05 PM

ਨਵੀਂ ਦਿੱਲੀ— ਚੈਂਪੀਅਨਸ ਟਰਾਫੀ ਦੇ ਇਤਿਹਾਸ 'ਚ ਪਹਿਲੀ ਵਾਰ ਭਾਰਤ-ਪਾਕਿਸਤਾਨ 'ਚ ਫਾਈਨਲ ਮੁਕਾਬਲਾ ਹੋਣ ਜਾ ਰਿਹਾ ਹੈ। ਇਹ ਮੁਕਾਬਲਾ ਕਿਸੇ ਇਤਿਹਾਸਕ ਮੈਚ ਤੋਂ ਘੱਟ ਨਹੀਂ ਹੈ। ਇਸ ਮੈਚ ਦੌਰਾਨ ਟੀਮਾਂ ਇਕ ਅਜਿਹਾ ਰਿਕਾਰਡ ਬਣਾਉਣ ਜਾ ਰਹੀਆਂ ਹਨ, ਜਿਸ ਨੂੰ ਤੋੜਨਾ ਸ਼ਾਇਦ ਮੁਸ਼ਕਿਲ ਹੀ ਹੋਵੇਗਾ। 
ਕੀ ਹੋਵੇਗਾ ਇਹ ਇਤਿਹਾਸਕ ਰਿਕਾਰਡ?
ਦਰਅਸਲ 18 ਜੂਨ ਨੂੰ ਭਾਰਤ ਪਾਕਿਸਤਾਨ 'ਚ ਹੋਣ ਵਾਲਾ ਮੈਚ ਟੀ. ਵੀ. 'ਤੇ ਸਭ ਤੋਂ ਜ਼ਿਆਦਾ ਦੇਖਿਆ ਜਾ ਸਕਦਾ ਹੈ। ਟੈਲੀਵਿਜ਼ਨ ਵਿਊਰਸ਼ਿਪ ਦਾ ਹਿਸਾਬ-ਕਿਤਾਬ ਰੱਖਣ ਵਾਲੀ ਸੰਸਥਾ 'ਬਾਰਕ' ਨੇ ਤਾਜ਼ਾ ਆਂਕੜੇ ਜਾਰੀ ਕੀਤੇ ਹਨ। ਉਨ੍ਹਾਂ ਮੁਤਾਬਕ 4 ਜੂਨ ਨੂੰ ਹੋਏ ਭਾਰਤ-ਪਾਕਿ ਮੈਚ ਨੂੰ ਟੀ. ਵੀ. 'ਤੇ ਕਰੀਬ 20 ਕਰੋੜ ਲੋਕਾਂ ਨੇ ਦੇਖਿਆ ਸੀ। ਆਂਕੜੇ ਦੇ ਮੁਤਾਬਕ ਇਸ ਮੈਚ ਦੌਰਾਨ ਕਿਸੇ ਵੀ ਸਮੇਂ ਕਰੀਬ 47.45 ਮਿਲਿਅਨ ਇੰਮਪ੍ਰੈਸ਼ਨ ਸਨ, ਭਾਵ ਹਰ ਸਮੇਂ ਕਰੀਬ 5 ਕਰੋੜ ਲੋਕ ਇਸ ਨੂੰ ਦੇਖ ਰਹੇ ਸਨ। ਕਿਸੇ ਵੀ ਕ੍ਰਿਕਟ ਮੁਕਾਬਲੇ ਲਈ ਟੀ. ਵੀ. ਦਰਸ਼ਕਾਂ ਦਾ ਇਹ ਆਂਕੜਾ ਹੁਣ ਤੱਕ ਦਾ ਸਭ ਤੋਂ ਵੱਡਾ ਆਂਕੜਾ ਹੈ।
ਤੋੜਨਾ ਹੋ ਜਾਵੇਗਾ ਮੁਸ਼ਕਿਲ
ਹੁਣ ਜਾਰੀ ਹੈ ਚੈਂਪੀਅਨਸ ਟਰਾਫੀ ਦੇ ਫਾਈਨਲ ਮੁਕਾਬਲੇ ਦੀ। ਆਂਕੜੇ ਦੇਖ ਖਦਸਾ ਲਗਾਈ ਜਾ ਰਹੀ ਹੈ ਕਿ ਇਸ ਮੈਚ 'ਚ ਵੀ ਸਭ ਤੋਂ ਜ਼ਿਆਦਾ ਵਿਊਰਸ਼ਿਪ ਮਿਲ ਸਕਦੀ ਹੈ। ਅਜਿਹੇ 'ਚ ਉਮੀਦ ਹੈ ਕਿ ਇਹ ਫਾਈਨਲ ਮੁਕਾਬਲਾ, ਵਿਊਰਸ਼ਿਪ ਦੇ ਹਿਸਾਬ ਨਾਲ ਅਜਿਹਾ ਰਿਕਾਰਡ ਬਣਾਏਗਾ, ਜਿਸ ਨੂੰ ਤੋੜਨਾ ਕਿਸੇ ਵੀ ਸਪੋਰਟਿੰਗ ਇੰਵੇਟ ਲਈ ਮੁਸ਼ਕਿਲ ਹੋ ਜਾਵੇਗਾ।


 


Related News