ਰੀਅਲ ਮੈਡ੍ਰਿਡ UEFA ਯੂਥ ਲੀਗ ਜਿੱਤ ਕੇ ਮੁੜ ਯੂਰਪੀ ਚੈਂਪੀਅਨ ਬਣਿਆ

Tuesday, Apr 21, 2026 - 05:57 PM (IST)

ਰੀਅਲ ਮੈਡ੍ਰਿਡ UEFA ਯੂਥ ਲੀਗ ਜਿੱਤ ਕੇ ਮੁੜ ਯੂਰਪੀ ਚੈਂਪੀਅਨ ਬਣਿਆ

ਸਪੋਰਟਸ ਡੈਸਕ : ਰੀਅਲ ਮੈਡ੍ਰਿਡ ਦੀ ਅੰਡਰ-19 ਟੀਮ ਨੇ ਯੂਈਐੱਫਏ (UEFA) ਯੂਥ ਲੀਗ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ ਵਿੱਚ ਕਲੱਬ ਬਰੂਗ ਨੂੰ ਹਰਾ ਕੇ ਇੱਕ ਵਾਰ ਫਿਰ ਯੂਰਪੀਅਨ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਇਸ ਟੂਰਨਾਮੈਂਟ ਨੂੰ ਜੂਨੀਅਰ ਵਰਗ ਦੀ 'ਚੈਂਪੀਅਨਜ਼ ਲੀਗ' ਵੀ ਕਿਹਾ ਜਾਂਦਾ ਹੈ, ਜਿਸ ਵਿੱਚ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖ਼ਿਤਾਬ ਆਪਣੇ ਨਾਮ ਕੀਤਾ।

ਰੋਮਾਂਚਕ ਰਿਹਾ ਫਾਈਨਲ ਮੁਕਾਬਲਾ 
ਸਵਿਟਜ਼ਰਲੈਂਡ ਦੇ ਲੌਜ਼ੇਨ ਵਿੱਚ ਖੇਡਿਆ ਗਿਆ ਇਹ ਫਾਈਨਲ ਮੈਚ ਬੇਹੱਦ ਫਸਵਾਂ ਰਿਹਾ। ਵਾਧੂ ਸਮੇਂ ਦੀ ਖੇਡ ਖ਼ਤਮ ਹੋਣ ਤੱਕ ਦੋਵੇਂ ਟੀਮਾਂ 1-1 ਦੀ ਬਰਾਬਰੀ 'ਤੇ ਸਨ, ਜਿਸ ਕਾਰਨ ਜੇਤੂ ਦਾ ਫੈਸਲਾ ਕਰਨ ਲਈ ਪੈਨਲਟੀ ਸ਼ੂਟਆਊਟ ਦਾ ਸਹਾਰਾ ਲੈਣਾ ਪਿਆ।

ਗੋਲਕੀਪਰ ਜੇਵੀਅਰ ਨਵਾਰੋ ਬਣੇ ਜਿੱਤ ਦੇ ਹੀਰੋ 
ਪੈਨਲਟੀ ਸ਼ੂਟਆਊਟ ਵਿੱਚ ਰੀਅਲ ਮੈਡ੍ਰਿਡ ਦੇ ਗੋਲਕੀਪਰ ਜੇਵੀਅਰ ਨਵਾਰੋ ਨੇ ਆਪਣੀ ਟੀਮ ਲਈ ਕੰਧ ਬਣ ਕੇ ਖੜ੍ਹੇ ਹੋਏ ਅਤੇ 4-2 ਨਾਲ ਜਿੱਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਨਵਾਰੋ ਨੇ ਕਲੱਬ ਬਰੂਗ ਦੇ ਖਿਡਾਰੀਆਂ, ਨਈਮ ਅਮੇਨਗਈ ਅਤੇ ਟਿਆਨ ਕੋਰੇਨ ਦੇ ਸ਼ਾਟਾਂ ਨੂੰ ਬੜੀ ਚਲਾਕੀ ਨਾਲ ਬਚਾ ਕੇ ਵਿਰੋਧੀ ਟੀਮ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ।

ਸੀਨੀਅਰ ਟੀਮ ਦੀ ਹਾਰ ਤੋਂ ਬਾਅਦ ਮਿਲੀ ਵੱਡੀ ਰਾਹਤ
ਰੀਅਲ ਮੈਡ੍ਰਿਡ ਦੇ ਕਲੱਬ ਲਈ ਇਹ ਖ਼ਿਤਾਬ ਇੱਕ ਵੱਡੀ ਰਾਹਤ ਵਜੋਂ ਆਇਆ ਹੈ, ਕਿਉਂਕਿ ਉਨ੍ਹਾਂ ਦੀ ਸੀਨੀਅਰ ਟੀਮ ਮਹਿਜ਼ ਪੰਜ ਦਿਨ ਪਹਿਲਾਂ ਹੀ ਚੈਂਪੀਅਨਜ਼ ਲੀਗ ਦੇ ਕੁਆਰਟਰ ਫਾਈਨਲ ਵਿੱਚੋਂ ਬਾਹਰ ਹੋ ਗਈ ਸੀ। ਯੂਈਐੱਫਏ ਯੂਥ ਲੀਗ ਦੇ 12 ਸਾਲਾਂ ਦੇ ਇਤਿਹਾਸ ਵਿੱਚ ਸਪੈਨਿਸ਼ ਟੀਮ ਦਾ ਇਹ ਦੂਜਾ ਖ਼ਿਤਾਬ ਹੈ।


author

Tarsem Singh

Content Editor

Related News