ਕੈਟੀ ਮੈਕਨੇਲੀ ਤੇ ਰਾਬਰਟੋ ਆਗੁਟ ਅਮਰੀਕੀ ਓਪਨ ਤੋਂ ਹਟੇ
Saturday, Aug 19, 2023 - 02:36 PM (IST)
ਸਪੋਰਟਸ ਡੈਸਕ, (ਭਾਸ਼ਾ) : ਦੋ ਵਾਰ ਦੀ ਮਹਿਲਾ ਡਬਲਜ਼ ਉਪ ਜੇਤੂ ਕੈਟੀ ਮੈਕਨੇਲੀ ਸੱਟ ਕਾਰਨ ਯੂ. ਐਸ. ਓਪਨ ਟੈਨਿਸ ਟੂਰਨਾਮੈਂਟ ਤੋਂ ਹਟ ਗਈ ਹੈ। ਪੁਰਸ਼ ਵਰਗ 'ਚ ਰਾਬਰਟੋ ਬਾਤਿਸਤਾ ਆਗੁਟ ਨੇ ਵੀ ਸਾਲ ਦੇ ਆਖਰੀ ਗ੍ਰੈਂਡ ਸਲੈਮ ਟੂਰਨਾਮੈਂਟ ਤੋਂ ਹਟਣ ਦਾ ਫੈਸਲਾ ਕੀਤਾ ਹੈ।
ਅਮਰੀਕਾ ਦੀ ਮੈਕਨੇਲੀ ਸੱਟ ਕਾਰਨ ਵੈਸਟਰਨ ਐਂਡ ਸਦਰਨ ਓਪਨ ਵਿੱਚ ਹਿੱਸਾ ਨਹੀਂ ਲੈ ਸਕੀ ਸੀ। ਉਸ ਦੇ ਹਟਣ ਨਾਲ ਹਮਵਤਨ ਮੈਡੀਸਨ ਬ੍ਰੇਂਗਲ ਨੂੰ ਮੁੱਖ ਡਰਾਅ ਵਿੱਚ ਜਗ੍ਹਾ ਮਿਲੀ। ਜਾਪਾਨ ਦੇ ਯੋਸੁਕੇ ਵਾਤਾਨੁਕੀ ਨੂੰ ਬਾਤਿਸਤਾ ਅਗੁਟ ਦੇ ਟੂਰਨਾਮੈਂਟ ਵਿੱਚ ਨਾ ਖੇਡਣ ਦੇ ਫੈਸਲੇ ਕਾਰਨ ਪੁਰਸ਼ ਸਿੰਗਲਜ਼ ਦੇ ਮੁੱਖ ਡਰਾਅ ਵਿੱਚ ਸ਼ਾਮਲ ਕੀਤਾ ਗਿਆ ਹੈ। ਯੂ. ਐਸ. ਓਪਨ 28 ਅਗਸਤ ਤੋਂ ਸ਼ੁਰੂ ਹੋਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।