ਸਟੇਡੀਅਮ ਦੇ ਬਾਓ-ਬਬਲ ''ਚ ਫੋਟੋ ਖਿੱਚਣ ਵਾਲੇ 2 ਪੁਲਸ ਕਰਮਚਾਰੀਆਂ ''ਤੇ ਮਾਮਲਾ ਦਰਜ
Wednesday, Apr 13, 2022 - 01:33 AM (IST)
ਮੁੰਬਈ- ਪੁਲਸ ਨੇ ਨਵੀਂ ਮੁੰਬਈ ਦੇ ਡੀ ਵਾਈ ਪਾਟਿਲ ਸਟੇਡੀਅਮ ਵਿਚ ਕੋਵਿਡ-19 ਤੋਂ ਬਚਾਅ ਦੇ ਲਈ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਖਿਡਾਰੀਆਂ ਦੇ ਲਈ ਬਣਾਏ ਗਏ ਬਾਓ-ਬਬਲ (ਜੈਵ ਸੁਰੱਖਿਆ ਮਾਹੌਲ) ਦੇ ਅੰਦਰ ਕਥਿਤ ਤੌਰ 'ਤੇ ਸ਼ਰਾਬ ਦੇ ਨਸ਼ੇ ਵਿਚ ਤਸਵੀਰ ਖਿਚਣ ਦੇ ਦੋਸ਼ 'ਚ 2 ਪੁਲਸ ਕਾਂਸਟੇਬਲ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਹ ਜਾਣਕਾਰੀ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਦਿੱਤੀ।
ਇਹ ਖ਼ਬਰ ਪੜ੍ਹੋ- FIH ਪ੍ਰੋ ਹਾਕੀ ਲੀਗ ਮੈਚਾਂ ਦੇ ਲਈ ਭੁਵਨੇਸ਼ਵਰ ਪਹੁੰਚੀ ਜਰਮਨੀ ਦੀ ਪੁਰਸ਼ ਹਾਕੀ ਟੀਮ
ਉਨ੍ਹਾਂ ਨੇ ਦੱਸਿਆ ਕਿ ਘਟਨਾ ਸੋਮਵਾਰ ਸ਼ਾਮ ਦੀ ਹੈ ਜਦੋਂ ਆਈ. ਪੀ. ਐੱਲ. ਮੈਚਾਂ ਦੀ ਸੁਰੱਖਿਆ ਦੇ ਲਈ ਸਟੇਡੀਅਮ ਦੇ ਨੇਰੂਲ ਇਲਾਕੇ ਵਿਚ ਤਾਇਨਾਤ 2 ਪੁਲਸ ਕਾਂਸਟੇਬਲ ਰਵਿੰਦਰ ਮੇਟ (ਨਵੀਂ ਮੁੰਬਈ ਪੁਲਸ ਵਿਚ ਸੇਵਾ ਕਰ ਰਹੇ) ਅਤੇ ਨਰਿੰਦਰ ਨਾਗਪੁਰੇ (ਠਾਣੇ ਪੁਲਸ ਦੇ ਨਾਲ ਸੇਵਾ ਕਰ ਰਹੇ) ਆਪਣੀ ਡਿਊਟੀ ਦੀ ਤੈਅ ਜਗ੍ਹਾ ਛੱਡ ਕੇ ਬਾਓ-ਬਬਲ ਵਿਚ ਪ੍ਰਵੇਸ਼ ਕਰ ਗਏ। ਉਨ੍ਹਾਂ ਨੇ ਕਿਹਾ ਕਿ ਦੋਵੇਂ ਪੁਲਸ ਕਰਮਚਾਰੀ ਵਰਦੀ ਵਿਚ ਸਨ ਅਤੇ ਸ਼ਰਾਬ ਦੇ ਨਸ਼ੇ ਵਿਚ ਬਾਓ-ਬਬਲ ਵਿਚ ਐਂਟਰੀ ਕਰਕੇ ਫੋਟੋ ਖਿੱਚਣ ਲੱਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ 'ਤੇ ਮਹਾਰਾਸ਼ਟਰ ਮਨਾਹੀ ਐਕਟ ਦੀ ਧਾਰਾ 85 (1) (ਸ਼ਰਾਬ ਦੇ ਪ੍ਰਭਾਵ ਵਿਚ ਬੁਰਾ ਦੁਰਵਿਹਾਰ ਕਰਨਾ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।
ਇਹ ਖ਼ਬਰ ਪੜ੍ਹੋ- ਬੁਬਲਿਕ ਨੇ ਸੱਟ ਤੋਂ ਬਾਅਦ ਵਾਪਸੀ ਕਰ ਰਹੇ ਵਾਵਰਿੰਕਾ ਨੂੰ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।