ਆਸਟਰੇਲੀਅਨ ਓਪਨ ਤੋਂ ਪਹਿਲਾਂ ਕੈਰੋਲਿਨ ਨੇ ਸ਼ੇਅਰ ਕੀਤੀਆਂ ਬੋਲਡ ਤਸਵੀਰਾਂ
Thursday, Jan 17, 2019 - 12:10 AM (IST)

ਜਲੰਧਰ— ਆਸਟਰੇਲੀਆ ਓਪਨ ਦੇ ਪਹਿਲੇ ਦੌਰ 'ਚ ਆਸਾਨ ਜਿੱਤ ਹਾਸਲ ਕਰਨ ਵਾਲੀ ਡੈੱਨਮਾਰਕ ਦੀ ਸਟਾਰ ਟੈਨਿਸ ਖਿਡਾਰਨ ਕੈਰੋਲਿਨ ਵੋਜਿਨਆਕੀ ਟੈਨਿਸ ਦੇ ਨਾਲ ਆਪਣੇ ਪ੍ਰਸ਼ੰਸਕਾਂ ਦਾ ਵੀ ਇਨ੍ਹਾਂ ਦਿਨ੍ਹਾਂ 'ਚ ਖਾਸ ਖਿਆਲ ਕਰਨ 'ਚ ਰੁੱਝੀ ਹੋਈ ਹੈ। ਦਰਅਸਲ ਪਿਛਲੇ ਐਤਵਾਰ ਨੂੰ ਕੈਰੋਲਿਨ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਉਹੀ, ਪੁਰਾਣੀ ਫੋਟੋ ਸ਼ੇਅਰ ਕੀਤੀ ਜੋ ਉਨ੍ਹਾਂ ਨੇ ਸਪੋਰਟਸ ਇਲੇਸਟ੍ਰੇਟੇਡ ਪਤਿੱਰਕਾ ਦੇ ਲਈ ਖਿਚਵਾਈ ਸੀ। ਕੈਰਿਬੀਆਈ ਦ੍ਰੀਪ ਸੇਂਟ ਵਿੰਸੇਂਟ 'ਤੇ ਕਰਵਾਏ ਗਏ ਖਾਸ ਫੋਟੋ ਸੇਸ਼ਨ 'ਚ ਕੈਰੋਲਿਨ ਸਿਰਫ ਬਾਡੀਪੇਂਟ 'ਚ ਨਜ਼ਰ ਆਈ ਸੀ। ਫੋਟੋ ਦੇਖਣ 'ਚ ਇਸ ਤਰ੍ਹਾਂ ਲੱਗਦਾ ਹੈ ਜਿਸ ਤਰ੍ਹਾਂ ਕੈਰੋਲਿਨ ਨੇ ਸਿਵਮਸੂਟ ਪਾਇਆ ਹੋਵੇ।
ਕੁਝ ਦਿਨ ਪਹਿਲਾਂ ਵੀ ਉਸ ਨੇ ਸਮੁੰਦਰ 'ਚ ਡੁਬਕੀ ਲਗਾਉਂਦਿਆ ਦੀ ਆਪਣੀ ਫੋਟੋ ਪੋਸਟ ਕੀਤੀ ਸੀ ਜਿਸ ਨੂੰ ਉਸਦੇ ਫੈਨਜ਼ ਨੇ ਬਹੁਤ ਪਸੰਦ ਕੀਤਾ ਸੀ ਤੇ ਉਸ ਨੇ ਬਿਕਨੀ ਪਾ ਕੇ ਗੋਲਫ ਖੇਡਦਿਆ ਹੋਇਆ ਇਕ ਫੋਟੋ ਸ਼ੇਅਰ ਕੀਤੀ। ਕਰੀਅਰ ਦਾ ਪਹਿਲਾ ਗਰੈਂਡ ਸਲੈਮ ਜਿੱਤਣ ਦੇ ਨਾਲ ਕੈਰੋਲਿਨ ਨੇ ਆਪਣੇ ਆਲੋਚਕਾਂ ਨੂੰ ਕਰਾਰਾ ਜਵਾਬ ਦਿੱਤਾ ਸੀ।