ਕਾਰਲਸਨ, ਡਿੰਗ ਤੇ ਕਾਰਯਕਿਨ ਨਾਲ ਆਨੰਦ ਆਵੇਗਾ ਨਜ਼ਰ

Friday, May 24, 2019 - 08:30 PM (IST)

ਕਾਰਲਸਨ, ਡਿੰਗ ਤੇ ਕਾਰਯਕਿਨ ਨਾਲ ਆਨੰਦ ਆਵੇਗਾ ਨਜ਼ਰ

ਨਿਊਬੁਰਗ (ਸਕਾਟਲੈਂਡ) (ਨਿਕਲੇਸ਼ ਜੈਨ)- ਲਿੰਡਰ ਏ. ਬੀ. ਦਾ ਆਯੋਜਨ 25 ਮਈ ਤੋਂ ਸਕਾਟਲੈਂਡ ਵਿਚ ਇਸ ਸਥਾਨ 'ਤੇ 500 ਸਾਲ ਬਾਅਦ ਵਾਪਸੀ ਦੇ ਤੌਰ 'ਤੇ ਕੀਤਾ ਜਾ ਰਿਹਾ ਹੈ। ਪ੍ਰਤੀਯੋਗਿਤਾ ਵਿਚ 2 ਦਿਨ ਵਿਚ ਕੁਲ 6 ਰਾਊਂਡ ਰੌਬਿਨ ਮੁਕਾਬਲੇ ਖੇਡੇ ਜਾਣਗੇ। ਸਾਰੇ ਮੁਕਾਬਲੇ ਸ਼ਤਰੰਜ ਦੇ ਰੈਪਿਡ ਫਾਰਮੈੱਟ ਵਿਚ ਆਯੋਜਿਤ ਹੋਣਗੇ। ਪ੍ਰਤੀਯੋਗਿਤਾ ਵਿਚ ਮੌਜੂਦਾ ਵਿਸ਼ਵ ਚੈਂਪੀਅਨ ਨਾਰਵੇ ਦਾ ਮੈਗਨਸ ਕਾਰਲਸਨ, ਭਾਰਤ ਦਾ ਵਿਸ਼ਵਨਾਥਨ ਆਨੰਦ, ਰੂਸ ਦਾ ਸੇਰਗੀ ਕਾਰਯਕਿਨ ਅਤੇ ਚੀਨ ਦਾ ਡਿੰਗ ਲੀਰੇਨ ਖੇਡਦੇ ਨਜ਼ਰ ਆਉਣਗੇ। ਸਾਰੇ ਖਿਡਾਰੀ ਇਕ-ਦੂਜੇ ਨਾਲ 2 ਰੈਪਿਡ ਮੁਕਾਬਲੇ ਇਕ ਕਾਲੇ ਮੋਹਰਿਆਂ ਨਾਲ ਤੇ ਇਕ ਸਫੈਦ ਮੋਹਰਿਆਂ ਨਾਲ ਖੇਡਣਗੇ।
2903 ਰੇਟਿੰਗ ਵਾਲਾ ਕਾਰਲਸਨ ਟਾਪ ਸੀਡ ਹੋਵੇਗਾ ਤੇ 2773 ਰੇਟਿੰਗ ਵਾਲਾ ਡਿੰਗ ਲੀਰੇਨ ਦੂਜੀ ਸੀਡ, 2743 ਰੇਟਿੰਗ ਵਾਲਾ ਕਾਰਯਕਿਨ ਤੀਜੀ ਸੀਡ ਤੇ 2733 ਰੇਟਿੰਗ ਵਾਲਾ ਭਾਰਤ ਦਾ ਵਿਸ਼ਵਨਾਥਨ ਆਨੰਦ ਚੌਥੀ ਸੀਡ ਹੋਵੇਗਾ। ਆਨੰਦ ਇੱਥੇ ਸਕਾਟਲੈਂਡ ਦੇ ਜੂਨੀਅਰ ਖਿਡਾਰੀਆਂ ਨਾਲ ਪ੍ਰਦਰਸ਼ਨੀ ਮੈਚ ਵੀ ਖੇਡਦਾ ਨਜ਼ਰ ਆਵੇਗਾ।


author

Gurdeep Singh

Content Editor

Related News