ਕੋਹਲੀ ਦੀ ਕਪਤਾਨੀ ''ਚ ਭਾਰਤੀ ਟੀਮ ਸ਼੍ਰੀਲੰਕਾ ਦਾ ਸੂਪੜਾ ਸਾਫ ਕਰ ਜਿੱਤ ਦੀ ਲਗਾਏਗੀ ਸੈਂਚਰੀ

11/10/2017 7:44:17 PM

ਨਵੀਂ ਦਿੱਲੀ— ਸ਼੍ਰੀਲੰਕਾ ਦਾ ਇਸ ਸਾਲ ਦੇ ਸ਼ੁਰੂ 'ਚ ਉਸ ਦੇ ਘਰੇਲੂ ਮੈਦਾਨ 'ਤੇ ਸੂਪੜਾ ਸਾਫ ਕਰਨ ਵਾਲੀ ਭਾਰਤ ਜੇਕਰ ਤਿੰਨ ਮੈਚਾਂ ਦੀ ਆਗਾਮੀ ਸੀਰੀਜ਼ 'ਚ ਵੀ ਆਪਣੀ ਇਸ ਵਿਰੋਧੀ ਟੀਮ 'ਤੇ ਦਬਦਬਾ ਬਰਕਰਾਰ ਰੱਖ ਕੇ ਕਲੀਨ ਸਵੀਪ ਕਰਦੀ ਹੈ ਤਾਂ ਉਹ ਸਵਦੇਸ਼ 'ਚ ਜਿੱਤ ਦਾ ਸੈਂਕੜਾ ਪੂਰਾ ਕਰਨ ਵਾਲਾ ਤੀਜਾ ਦੇਸ਼ ਬਣ ਜਾਵੇਗਾ। ਇਹ ਹੀ ਨਹੀਂ ਇਸ ਨਾਲ ਵਿਰਾਟ ਕੋਹਲੀ ਭਾਰਤ ਦੇ ਸਭ ਤੋਂ ਸਫਲ ਕਪਤਾਨਾਂ ਦੀ ਸੂਚੀ  'ਚ ਦੂਜੇ ਸਥਾਨ 'ਤੇ ਆ ਜਾਵੇਗਾ।
ਭਾਰਤ ਨੇ ਇਸ ਸਾਲ ਜੁਲਾਈ-ਅਗਸਤ 'ਚ ਸ਼੍ਰੀਲੰਕਾ ਨੂੰ ਤਿੰਨ ਟੈਸਟ ਮੈਚਾਂ ਦੀ ਸੀਰੀਜ਼ 'ਚ 3-0 ਨਾਲ ਹਰਾਇਆ ਸੀ ਅਤੇ 16 ਨਵੰਬਰ ਤੋਂ ਕੋਲਕਾਤਾ 'ਚ ਸ਼ੁਰੂ ਹੋਣ ਵਾਲੀ ਆਗਾਮੀ ਸੀਰੀਜ਼ 'ਚ ਵੀ ਕੋਹਲੀ ਦੀ ਅਗੁਵਾਈ ਵਾਲੀ ਟੀਮ ਨੂੰ ਜਿੱਤ ਦਾ ਅਸਲੀ ਦਾਵੇਦਾਰ ਮੰਨਿਆ ਜਾ ਰਿਹਾ ਹੈ। ਵਰਤਮਾਨ ਪਰੀਸਥਿਤੀਆਂ ਹੀ ਨਹੀਂ ਰਿਕਾਰਡ ਵੀ ਭਾਰਤ ਦੇ ਪੱਖ 'ਚ ਹੈ।
ਭਾਰਤੀ ਟੀਮ ਨੇ ਹੁਣ ਤੱਕ ਸ਼੍ਰੀਲੰਕਾ ਤੋਂ ਆਪਣੇ ਘਰੇਲੂ ਮੈਦਾਨ 'ਤੇ ਇਕ ਵੀ ਟੈਸਟ ਮੈਚ ਨਹੀਂ ਗੁਵਾਇਆ ਹੈ ਅਤੇ ਇਕ ਵਾਰ ਪਹਿਲਾਂ 1993-94 'ਚ ਵੀ ਉਹ ਸ਼੍ਰੀਲੰਕਾ ਖਿਲਾਫ ਸਵਦੇਸ਼ 'ਚ ਕਲੀਨ ਸਵੀਪ ਕਰ ਚੁੱਕੀ ਹੈ। ਭਾਰਤ ਜੇਕਰ ਤਿੰਨ ਟੈਸਟ ਮੈਚਾਂ ਦੀ ਸੀਰੀਜ਼ 'ਚ ਫਿਰ ਤੋਂ ਸ਼੍ਰੀਲੰਕਾ ਦਾ ਸੂਪੜਾ ਸਾਫ ਕਰ ਕੇ ਸਫਲ ਰਹਿੰਦਾ ਹੈ ਤਾਂ ਉਸ ਦੇ ਘਰੇਲੂ ਮੈਦਾਨ ਜਿੱਤ ਦੀ ਸੰਖਿਆ 100 'ਤੇ ਪਹੁੰਚ ਜਾਵੇਗੀ ਅਤੇ ਇਹ ਉਪਲੱਬਧੀ ਹਾਸਲ ਕਰਨ ਵਾਲਾ ਉਹ ਆਸਟਰੇਲੀਆ (234) ਅਤੇ ਇੰਗਲੈਂਡ (212) ਤੋਂ ਬਾਅਦ ਸਿਰਫ ਤੀਜਾ ਦੇਸ਼ ਹੋਵੇਗਾ।
ਭਾਰਤ ਨੇ ਹੁਣ ਤੱਕ ਆਪਣੇ ਘਰੇਲੂ ਮੈਦਾਨ 'ਤੇ 261 ਟੈਸਟ ਮੈਚ ਖੇਡੇ ਹਨ ਜਿਸ 'ਚੋਂ 97 'ਚ ਉਸ ਨੂੰ ਜਿੱਤ ਅਤੇ 52 'ਚ ਹਾਰ ਮਿਲੀ ਹੈ ਜਦੋਂ ਕਿ 111 ਮੈਚ ਡ੍ਰਾ ਅਤੇ ਇਕ ਟਾਈ ਹੋਇਆ ਹੈ। ਹੁਣ ਸਵਦੇਸ਼ 'ਚ ਜ਼ਿਆਦਾਤਰ ਜਿੱਤ ਦੇ ਰਿਕਾਰਡ 'ਚ ਭਾਰਤ ਚੌਥੇ ਸਥਾਨ 'ਤੇ ਹੈ। ਦੱਖਣੀ ਅਫਰੀਕਾ ਨੇ ਆਪਣੇ ਘਰੇਲੂ ਮੈਦਾਨ 'ਤੇ 98 ਜਿੱਤਾਂ ਦਰਜ਼ ਕੀਤੀਆਂ ਹਨ ਪਰ ਉਸ ਨੇ ਦਸੰਬਰ ਦੇ ਆਖਰੀ ਹਫਤੇ ਤੱਕ ਆਪਣੀ ਧਰਤੀ 'ਤੇ ਕੋਈ ਟੈਸਟ ਮੈਚ ਨਹੀਂ ਖੇਡਿਆ ਹੈ।
ਸ਼੍ਰੀਲੰਕਾ ਖਿਲਾਫ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾਂ ਮੈਚ 16 ਨਵੰਬਰ ਤੋਂ ਕੋਲਕਾਤਾ 'ਚ ਸ਼ੁਰੂ ਹੋ ਹੋਵੇਗਾ ਜਦੋਂ ਕਿ ਅਗਲੇ ਦੋ ਮੈਚ ਨਾਗਪੁਰ ਅਤੇ ਨਵੀਂ ਦਿੱਲੀ 'ਚ ਖੇਡੇ ਜਾਣਗੇ। ਸ਼੍ਰੀਲੰਕਾ ਹੁਣ ਤੱਕ ਭਾਰਤ 'ਚ ਇਕ ਵੀ ਟੈਸਟ ਮੈਚ ਨਹੀਂ ਜਿੱਤਿਆ ਹੈ। ਉਸ ਨੇ ਭਾਰਤ ਦੇ ਘਰੇਲੂ ਮੈਦਾਨ 'ਤੇ 17 ਟੈਸਟ ਮੈਚ ਖੇਡੇ ਹਨ। ਜਿਸ 'ਚ ਭਾਰਤ ਨੇ 10 ਮੈਚਾਂ 'ਚ ਜਿੱਤ ਦਰਜ਼ ਕੀਤੀ ਜਦੋਂ ਕਿ ਬਾਕੀ ਸੱਤ ਮੈਚ ਡ੍ਰਾ ਰਹੇ। ਇਨ੍ਹਾਂ ਦੋਵੇਂ ਟੀਮਾਂ ਦੇ ਵਿਚਾਲੇ ਭਾਰਤ 'ਚ ਆਖਰੀ ਟੈਸਟ ਸੀਰੀਜ਼ 2009 'ਚ ਖੇਡੀ ਗਈ ਸੀ। 


Related News