ਸੀਰੀਜ਼ ਜਿੱਤਣ ''ਤੇ ਕਪਤਾਨ ਰੋਹਿਤ ਸ਼ਰਮਾ ਨੇ ਦਿੱਤਾ ਵੱਡਾ ਬਿਆਨ
Sunday, Nov 10, 2019 - 11:50 PM (IST)

ਨਾਗਪੁਰ— ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਨੇ ਇਕ ਵਾਰ ਫਿਰ ਤੋਂ ਭਾਰਤੀ ਟੀਮ ਨੂੰ ਟੀ-20 ਸੀਰੀਜ਼ 'ਚ ਜਿੱਤ ਹਾਸਲ ਕਰਵਾਈ। ਭਾਰਤੀ ਟੀਮ ਆਪਣਾ ਪਹਿਲਾ ਮੈਚ ਹਾਰ ਗਈ ਸੀ। ਇਸ ਤੋਂ ਬਾਅਦ ਰੋਹਿਤ ਸ਼ਰਮਾ ਨੇ ਆਪਣੇ ਖਿਡਾਰੀਆਂ ਨੂੰ ਇਕੱਠਿਆਂ ਕੀਤਾ ਤੇ ਬੰਗਲਾਦੇਸ਼ ਨੂੰ 2-1 ਨਾਲ ਸੀਰੀਜ਼ 'ਚ ਹਰਾਇਆ। ਨਾਗਪੁਰ ਟੀ-20 'ਚ ਖੇਡੇ ਗਏ ਆਖਰੀ ਟੀ-20 'ਚ ਉਹ ਆਪਣੇ ਗੇਂਦਬਾਜ਼ਾਂ ਤੋਂ ਬਹੁਤ ਖੁਸ਼ ਹੋਏ। ਉਸ ਨੇ ਸ਼੍ਰੇਅਸ ਅਈਅਰ ਤੇ ਕੇ. ਐੱਲ. ਰਾਹੁਲ ਦੀ ਵੀ ਸ਼ਲਾਘਾ ਕੀਤੀ।
ਰੋਹਿਤ ਨੇ ਕਿਹਾ ਕਿ ਇਹ ਗੇਂਦਬਾਜ਼ ਸੀ ਜਿਸ ਨੇ ਸਾਨੂੰ ਮੈਚ 'ਚ ਜਿੱਤ ਹਾਸਲ ਕਰਵਾਈ। ਮੈਨੂੰ ਪਤਾ ਹੈ ਕਿ ਤਰੇਲ 'ਚ ਕਾਰਨ ਖੇਡਣਾ ਬਹੁਤ ਔਖਾ ਹੋ ਜਾਂਦਾ ਹੈ। ਇਕ ਵਾਰੀ ਤਾਂ ਟੀਚਾ ਉਨ੍ਹਾਂ ਦੇ ਲਈ ਆਸਾਨ ਹੋ ਰਿਹਾ ਸੀ ਜਦੋਂ 8 ਓਵਰ 'ਤੇ 70 ਦੌੜਾਂ ਚਾਹੀਦੀਆਂ ਸਨ ਪਰ ਅਸੀਂ ਸ਼ਾਨਦਾਰ ਵਾਪਸੀ ਕੀਤੀ। ਖਿਡਾਰੀਆਂ ਨੇ ਜਿੰਮੇਦਾਰੀ ਸੰਭਾਲ ਲਈ।
ਰੋਹਿਤ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਜਦੋਂ ਵਿਕਟ ਨਹੀਂ ਡਿੱਗਦੇ ਤਾਂ ਸਥਿਤੀ ਖਰਾਬ ਹੋ ਜਾਂਦੀ ਹੈ। ਮੈਂ ਆਪਣੀ ਟੀਮ ਨੂੰ ਇਹੀ ਯਾਦ ਕਰਵਾ ਰਿਹਾ ਸੀ ਕਿ ਉਹ ਕਿਸ ਟੀਮ ਦੇ ਲਈ ਖੇਡ ਰਹੇ ਹਨ। ਜਿੱਤ ਦੇ ਲਈ ਗੇਂਦਬਾਜ਼ਾਂ ਨੂੰ ਸਿਹਰਾ ਦਿੰਦਾ ਹਾਂ। ਬੱਲੇਬਾਜ਼ ਰਾਹੁਲ ਤੇ ਸ਼੍ਰੇਅਸ ਨੇ ਜਿਸ ਤਰ੍ਹਾਂ ਨਾਲ ਖੇਡਿਆ, ਉਹ ਸ਼ਾਨਦਾਰ ਸੀ। ਇਹੀ ਅਸੀਂ ਟੀਮ ਤੋਂ ਚਾਹੁੰਦੇ ਹਾਂ।