ਸੁਪਰ ਓਵਰ ਦੇ ਰੋਮਾਂਚ ''ਤੇ ਬੋਲੇ ਕਪਤਾਨ ਕੋਹਲੀ- ਮੈਨੂੰ ਇਕ ਸਮੇਂ ਲੱਗਿਆ ਅਸੀਂ ਤਾਂ ਗਏ...

01/29/2020 7:27:35 PM

ਨਵੀਂ ਦਿੱਲੀ— ਭਾਰਤੀ ਟੀਮ ਨੇ ਭਾਵੇ ਹੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੇ ਆਖਰੀ 2 ਗੇਂਦਾਂ 'ਤੇ ਲਗਾਏ ਗਏ 2 ਛੱਕਿਆਂ ਦੀ ਬਦੌਲਤ ਨਿਊਜ਼ੀਲੈਂਡ ਤੋਂ ਤੀਜਾ ਟੀ-20 ਸੁਪਰ ਓਵਰ 'ਚ ਜਿੱਤ ਲਿਆ ਪਰ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਮੈਚ ਦੌਰਾਨ ਲੱਗ ਰਿਹਾ ਸੀ ਕਿ ਉਸਦੇ ਹੱਥ 'ਚੋਂ ਮੈਚ ਨਿਕਲ ਗਿਆ ਹੈ। ਕੋਹਲੀ ਨੇ ਜਿੱਤ ਤੋਂ ਬਾਅਦ ਕਿਹਾ ਕਿ ਮੈਨੂੰ ਇਕ ਸਮੇਂ ਤਾਂ ਅਜਿਹਾ ਲੱਗਿਆ ਸੀ ਕਿ ਅਸੀਂ ਤਾਂ ਗਏ। ਮੈਂ ਆਪਣੇ ਕੋਚ ਨੂੰ ਵੀ ਕਿਹਾ ਸੀ ਕੇਨ ਜਿਸ ਤਰ੍ਹਾਂ ਨਾਲ ਬੱਲੇਬਾਜ਼ੀ ਕਰ ਰਿਹਾ ਸੀ ਉਹ ਖੇਡ ਨੂੰ ਖਤਮ ਕਰ ਸਕਦਾ ਹੈ।

PunjabKesari
ਕੋਹਲੀ ਨੇ ਕਿਹਾ ਕਿ ਮੈਚ ਦੇ ਦੌਰਾਨ ਅਹਿਮ ਮੌਕੇ 'ਤੇ ਸਾਨੂੰ ਵਿਲੀਅਮਸਨ ਦਾ ਵਿਕਟ ਮਿਲਿਆ। ਸ਼ੰਮੀ ਨੇ ਫਿਰ ਤੋਂ ਆਪਣਾ ਅਨੁਭਵ ਦਿਖਾਇਆ ਤੇ ਆਫ ਸਟੰਪ ਦੇ ਬਾਹਰ ਇਕ-ਦੋ ਗੇਂਦਾਂ ਸੁੱਟੀਆਂ। ਆਖਰੀ ਗੇਂਦ 'ਤੇ ਸਾਡੇ ਵਿਚ ਚਰਚਾ ਹੋਈ ਤੇ ਅਸੀਂ ਇਸ ਨਤੀਜੇ 'ਤੇ ਪਹੁੰਚੇ ਕਿ ਅਸੀਂ ਸਪੰਟਸ 'ਤੇ ਮਾਰਨਾ ਸੀ ਕਿਉਂਕਿ ਹੋਰ ਕਈ ਵੀ ਹੋਵੇ ਤੇ ਸਾਨੂੰ ਖੇਡ ਹਰਾਉਣ ਵਾਲਾ ਹੈ। ਸ਼ੰਮੀ ਇਸ ਦੇ ਲਈ ਗਏ, ਵਿਕਟ ਮਿਲਿਆ ਤੇ ਖੇਡ ਸਿਰ 'ਤੇ ਆ ਗਿਆ।
ਸੁਪਰ ਓਵਰ 'ਤੇ ਕੋਹਲੀ ਨੇ ਕਿਹਾ ਕਿ ਨਿਊਜ਼ੀਲੈਂਡ ਨੇ ਫਿਰ ਤੋਂ ਸਾਡੇ 'ਤੇ ਦਬਾਅ ਬਣਾਇਆ ਪਰ ਰੋਹਿਤ ਅੱਜ ਸ਼ਾਨਦਾਰ ਸੀ ਖਾਸ ਤੌਰ 'ਤੇ ਪਹਿਲੇ ਹਾਫ 'ਚ ਤੇ ਸੁਪਰ ਓਵਰ 'ਚ ਵੀ । ਅਸੀਂ ਜਾਣਦੇ ਸੀ ਜੇਕਰ ਉਹ ਇਕ ਹਿੱਟ 'ਚ ਕਾਮਯਾਬ ਹੋਏ ਤਾਂ ਗੇਂਦਬਾਜ਼ ਦਬਾਅ 'ਚ ਆ ਜਾਵੇਗਾ। ਅਜਿਹਾ ਹੀ ਹੋਇਆ। ਕੁਲ ਮਿਲਾ ਕੇ ਸਾਡੇ ਲਈ ਇਹ ਦਿਨ ਵਧੀਆ ਸੀ।

PunjabKesari
ਨਾਲ ਹੀ ਸੁਪਰ ਓਵਰ 'ਚ ਜਾਣ 'ਤੇ ਕੋਹਲੀ ਨੇ ਕਿਹਾ ਕਿ ਮੇਰੀ ਉਮੀਦ ਮਜ਼ਬੂਤ ਨਹੀਂ ਸੀ ਪਰ ਜਦੋ ਸ਼ੰਮੀ ਨੇ 2 ਡਾਟ ਗੇਂਦਾਂ ਕਰਵਾਈਆਂ ਤਾਂ ਮੈਨੂੰ ਲੱਗਿਆ ਕਿ ਅਸੀਂ ਸੁਪਰ ਓਵਰ 'ਚ ਜਾ ਸਕਦੇ ਹਾਂ। ਸਾਨੂੰ ਵਿਕਟ ਹਾਸਲ ਹੋਇਆ ਤੇ ਫਿਰ ਸੁਪਰ ਓਵਰ ਹੋਇਆ। ਜਿਸ 'ਚ ਸਾਡੇ ਬੱਲੇਬਾਜ਼ਾਂ ਨੇ ਆਪਣਾ ਹੁਨਰ ਦਿਖਾਇਆ।


Gurdeep Singh

Content Editor

Related News