IPL 2019 : ਦਿੱਲੀ ''ਤੇ ਆਸਾਨ ਜਿੱਤ ਨਾਲ ਕਪਤਾਨ ਨੇ ਇਸ ਨੂੰ ਮੰਨਿਆ ਟਰਨਿੰਗ ਪੁਆਇੰਟ

04/05/2019 12:44:56 AM

ਜਲੰਧਰ— ਮੌਜੂਦਾ ਕਪਤਾਨ ਕੇਨ ਵਿਲੀਅਮਸਨ ਦੀ ਗੈਰ-ਮੌਜੂਦਗੀ 'ਚ ਭੁਵਨੇਸ਼ਵਰ ਕੁਮਾਰ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਚਾਰ 'ਚੋਂ 3 ਮੈਚਾਂ 'ਚ ਜਿੱਤ ਦਿਵਾ ਦਿੱਤੀ ਹੈ। ਦਿੱਲੀ ਦੇ ਮੈਦਾਨ 'ਤੇ ਦਿੱਲੀ ਕੈਪੀਟਲਸ ਵਿਰੁੱਧ ਖੇਡੇ ਗਏ ਮੈਚ ਦੇ ਦੌਰਾਨ ਜਦੋਂ ਉਸਦੀ ਟੀਮ ਨੂੰ 5 ਵਿਕਟਾਂ ਨਾਲ ਜਿੱਤ ਮਿਲੀ ਤਾਂ ਉਨ੍ਹਾਂ ਨੇ ਕਿਹਾ ਕਿ ਕਪਤਾਨ ਦੇ ਰੂਪ 'ਚ ਇਹ ਹਮੇਸ਼ਾ ਆਸਾਨ ਹੁੰਦਾ ਹੈ ਜਦੋਂ ਟੀਮ ਵਧੀਆ ਕਰਦੀ ਹੈ। ਮੈਂ ਹਮੇਸ਼ਾ ਮੰਨਦਾ ਹਾਂ ਕਿ ਕਪਤਾਨ ਉਸ ਸਮੇਂ ਵਧੀਆ ਹੁੰਦਾ ਹੈ ਜਦੋਂ ਟੀਮ ਵਧੀਆ ਖੇਡਦੀ ਹੈ।
ਭੁਵਨੇਸਵਰ ਨੇ ਕਿਹਾ ਕਿ ਜਦੋਂ ਟਾਸ ਹੋਈ ਤਾਂ ਸਾਨੂੰ ਇਸ ਗੱਲ ਦੀ ਖਬਰ ਨਹੀਂ ਸੀ ਕਿ ਪਿੱਚ ਕਿਸ ਤਰ੍ਹਾਂ ਦੀ ਹੋਵੇਗੀ। ਸਾਨੂੰ ਸਿਰਫ ਇਹ ਪਤਾ ਸੀ ਕਿ ਇੱਥੇ ਮੈਦਾਨ ਛੋਟਾ ਹੈ। ਅਸੀਂ ਜਾਣਦੇ ਸੀ ਕਿ ਦੂਸਰੀ ਪਾਰੀ 'ਚ ਟੀਚੇ ਦਾ ਪਿੱਛਾ ਕਰਨਾ ਇੱਥੇ ਆਸਾਨ ਹੋ ਸਕਦਾ ਹੈ। ਅਸੀਂ ਟਾਸ ਜਿੱਤ ਗਏ। ਇਹ ਸਾਡਾ ਟਰਨਿੰਗ ਪੁਆਇੰਟ ਸੀ ਪਰ ਜਿਸ ਤਰ੍ਹਾਂ ਦੀ ਸਾਨੂੰ ਸ਼ੁਰੂਆਤ ਮਿਲੀ ਉਸ ਨੇ ਟੀਚੇ ਨੂੰ ਹਾਸਲ ਕਰਨ 'ਚ ਹੋਰ ਆਸਾਨ ਕਰ ਦਿੱਤਾ।
ਭੁਵਨੇਸ਼ਵਰ ਨੇ ਕਿਹਾ ਕਿ ਆਈ. ਪੀ. ਐੱਲ. ਦੇ ਦੂਸਰੇ ਭਾਗ 'ਚ ਵਿਕਟ ਹੋਲੀ ਹੋਵੇਗਾ ਤੇ ਸਾਨੂੰ ਪੂਰੇ ਭਾਰਤ 'ਚ ਅਲੱਗ-ਅਲੱਗ ਜਗ੍ਹਾਂ 'ਤੇ ਖੇਡਣਾ ਹੋਵੇਗਾ। ਇਸ ਦੌਰਾਨ ਸਾਡੇ ਲਈ ਸਪਿਨ ਗੇਂਦਬਾਜ਼ ਇਕ ਵੱਡਾ ਰੋਲ ਨਿਭਾਉਂਣਗੇ। ਸਾਡੇ ਨਾਲ ਕੇਨ ਵਿਲੀਅਮਸਨ ਵੀ ਹੈ। ਉਹ ਭਾਵੇਂ ਤਾਂ ਜਿੰਨ੍ਹਾ ਮਰਜ਼ੀ ਸਮਾਂ ਲੈ ਸਕਦੇ ਹਨ ਵਾਪਸੀ ਦੇ ਲਈ।


Gurdeep Singh

Content Editor

Related News