ਅਸ਼ਵੇਤ ਖਿਡਾਰੀਆਂ ਨੂੰ ਮੈਦਾਨ ''ਤੇ ਘੱਟ ਗਿਣਤੀ ''ਚ ਉਤਾਰਨ ''ਤੇ ਕੇਪ ਕੋਬਰਾ ਟੀਮ ਦੀ ਜਾਂਚ
Wednesday, Oct 30, 2019 - 12:45 AM (IST)

ਜੋਹਾਨਸਬਰਗ— ਦੱਖਣੀ ਅਫਰੀਕੀ ਕ੍ਰਿਕਟ ਬੋਰਡ (ਸੀ. ਐੱਸ. ਏ.) ਘਰੇਲੂ ਲੜੀ ਵਿਚ ਬੋਰਡ ਦੇ ਬਦਲਾਅ ਦੇ ਟੀਚੇ ਨੂੰ ਪੂਰਾ ਕਰਨ ਵਿਚ ਅਸਫਲ ਰਹਿਣ 'ਤੇ ਕੇਪ ਕੋਬਰਾ ਦੀ ਟੀਮ ਚੋਣ ਦੀ ਜਾਂਚ ਕਰੇਗਾ, ਜਿਸ ਨੇ ਵਾਰੀਅਰਸ ਵਿਰੁੱਧ ਜ਼ਰੂਰੀ ਤਿੰਨ ਦੀ ਬਜਾਏ ਸਿਰਫ 2 ਅਫਰੀਕੀ ਮੂਲ ਦੇ ਅਸ਼ਵੇਤ ਖਿਡਾਰੀਆਂ ਨੂੰ ਮੈਦਾਨ ਵਿਚ ਉਤਾਰਿਆ ਸੀ। ਸੀ. ਐੱਸ. ਏ. ਨੇ ਬਦਲਾਅ ਪ੍ਰਤੀ ਪ੍ਰਤੀਬੱਧਤਾ ਤਹਿਤ ਘਰੇਲੂ ਮੈਚਾਂ ਲਈ ਹਰ ਟੀਮ ਦੇ ਆਖਰੀ-11 ਖਿਡਾਰੀਆਂ ਵਿਚ 6 ਅਸ਼ਵੇਤ ਖਿਡਾਰੀਆਂ ਨੂੰ ਜਗ੍ਹਾ ਦੇਣ ਦੀ ਉਮੀਦ ਰੱਖਦਾ ਹੈ, ਜਿਸ ਵਿਚ ਤਿੰਨ ਅਫਰੀਕੀ ਮੂਲ ਦੇ ਅਸ਼ਵੇਤ ਖਿਡਾਰੀ ਹੋਣ।