T20 WC ਲਈ ਕੈਨੇਡਾ ਦੀ ਟੀਮ ਦਾ ਐਲਾਨ, 22 ਸਾਲਾ ਪੰਜਾਬੀ ਖਿਡਾਰੀ ਨੂੰ ਮਿਲੀ ਕਮਾਨ

Thursday, Jan 15, 2026 - 01:32 PM (IST)

T20 WC ਲਈ ਕੈਨੇਡਾ ਦੀ ਟੀਮ ਦਾ ਐਲਾਨ, 22 ਸਾਲਾ ਪੰਜਾਬੀ ਖਿਡਾਰੀ ਨੂੰ ਮਿਲੀ ਕਮਾਨ

ਸਪੋਰਟਸ ਡੈਸਕ- ਭਾਰਤ ਅਤੇ ਸ਼੍ਰੀਲੰਕਾ ਦੀ ਸਾਂਝੀ ਮੇਜ਼ਬਾਨੀ ਵਿੱਚ ਖੇਡੇ ਜਾਣ ਵਾਲੇ ਟੀ-20 ਵਿਸ਼ਵ ਕੱਪ 2026 ਲਈ ਕੈਨੇਡਾ ਨੇ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਟੀਮ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਦੀ ਕਮਾਨ ਭਾਰਤੀ ਮੂਲ ਦੇ ਮਹਿਜ਼ 22 ਸਾਲਾ ਖਿਡਾਰੀ ਦਿਲਪ੍ਰੀਤ ਬਾਜਵਾ ਨੂੰ ਸੌਂਪੀ ਗਈ ਹੈ। ਦਿਲਪ੍ਰੀਤ ਦਾ ਜਨਮ ਭਾਰਤੀ ਪੰਜਾਬ ਦੇ ਗੁਰਦਾਸਪੁਰ ਵਿਖੇ ਹੋਇਆ ਸੀ। ਉਸਨੇ ਆਪਣੀ ਪੜ੍ਹਾਈ ਧਾਰੀਵਾਲ ਦੇ ਗੁਰੂ ਅਰਜੁਨ ਦੇਵ ਸੀਨੀਅਰ ਸੈਕੰਡਰੀ ਸਕੂਲ ਤੋਂ ਪੂਰੀ ਕੀਤੀ। ਉਸਦੇ ਪਿਤਾ, ਹਰਪ੍ਰੀਤ ਸਿੰਘ, ਖੇਤੀਬਾੜੀ ਵਿਭਾਗ ਵਿੱਚ ਨੌਕਰੀ ਕਰਦੇ ਸਨ, ਜਦੋਂ ਕਿ ਉਸਦੀ ਮਾਂ, ਹਰਲੀਨ ਕੌਰ, ਇੱਕ ਸਰਕਾਰੀ ਅਧਿਆਪਕਾ ਵਜੋਂ ਸੇਵਾ ਨਿਭਾਉਂਦੇ ਸਨ। 2020 ਵਿੱਚ, ਉਹ ਰਾਜ ਟੀਮ ਦੁਆਰਾ ਚੁਣੇ ਜਾਣ ਵਿੱਚ ਅਸਫਲ ਰਹਿਣ ਕਾਰਨ ਕੈਨੇਡਾ ਚਲਾ ਗਿਆ। 

ਇਸ ਵਾਰ ਵਿਸ਼ਵ ਕੱਪ ਵਿੱਚ ਕੁੱਲ 20 ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਨੂੰ ਚਾਰ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਕੈਨੇਡਾ ਵੱਲੋਂ ਚੁਣੀ ਗਈ 15 ਮੈਂਬਰੀ ਟੀਮ ਵਿੱਚ ਭਾਰਤੀ ਮੂਲ ਦੇ ਖਿਡਾਰੀਆਂ ਦੀ ਭਰਮਾਰ ਦੇਖਣ ਨੂੰ ਮਿਲ ਰਹੀ ਹੈ। ਕਪਤਾਨ ਦਿਲਪ੍ਰੀਤ ਬਾਜਵਾ ਤੋਂ ਇਲਾਵਾ ਅਜੈਵੀਰ ਹੁੰਦਲ, ਅੰਸ਼ ਪਟੇਲ, ਰਵਿੰਦਰਪਾਲ ਸਿੰਘ, ਸ਼ਿਵਮ ਸ਼ਰਮਾ, ਸ਼੍ਰੇਅਸ ਮੋਵਵਾ ਅਤੇ ਯੁਵਰਾਜ ਸਮਰਾ ਵਰਗੇ ਨਾਮ ਸ਼ਾਮਲ ਹਨ।

T20 WC 2026 ਲਈ ਕੈਨੇਡਾ ਦੀ ਟੀਮ
ਦਿਲਪ੍ਰੀਤ ਬਾਜਵਾ (ਕਪਤਾਨ), ਅਜੈਵੀਰ ਹੁੰਦਲ, ਅੰਸ਼ ਪਟੇਲ, ਦਿਲਨ ਹੇਲਾਈਗਰ, ਹਰਸ਼ ਠਾਕਰ, ਜਸਕਰਨਦੀਪ ਬੁੱਟਰ, ਕਲੀਮ ਸਨਾ, ਕੰਵਰਪਾਲ ਤਾਥਗੁਰ, ਨਵਨੀਤ ਧਾਲੀਵਾਲ, ਨਿਕੋਲਸ ਕਿਰਟਨ, ਰਵਿੰਦਰਪਾਲ ਸਿੰਘ, ਸਾਦ ਬਿਨ ਜ਼ਫਰ, ਸ਼ਿਵਮ ਸ਼ਰਮਾ, ਸ਼੍ਰੇਅਸ ਮੋਵਵਾ ਅਤੇ ਯੁਵਰਾਜ ਸਮਰਾ।

ਕੈਨੇਡਾ ਨੂੰ ਗਰੁੱਪ-ਏ ਵਿੱਚ ਰੱਖਿਆ ਗਿਆ ਹੈ, ਜਿੱਥੇ ਉਸ ਦਾ ਸਾਹਮਣਾ ਦੱਖਣੀ ਅਫਰੀਕਾ, ਨਿਊਜ਼ੀਲੈਂਡ, ਅਫਗਾਨਿਸਤਾਨ ਅਤੇ ਯੂਏਈ ਵਰਗੀਆਂ ਟੀਮਾਂ ਨਾਲ ਹੋਵੇਗਾ। ਕੈਨੇਡਾ ਆਪਣੀ ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ 9 ਫਰਵਰੀ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਦੱਖਣੀ ਅਫਰੀਕਾ ਵਿਰੁੱਧ ਕਰੇਗਾ. ਇਸ ਤੋਂ ਬਾਅਦ 13 ਫਰਵਰੀ ਨੂੰ ਦਿੱਲੀ ਵਿੱਚ ਯੂਏਈ ਨਾਲ, ਅਤੇ 17 ਤੇ 19 ਫਰਵਰੀ ਨੂੰ ਚੇਨਈ ਦੇ ਐਮ.ਏ. ਚਿਦੰਬਰਮ ਸਟੇਡੀਅਮ ਵਿੱਚ ਕ੍ਰਮਵਾਰ ਨਿਊਜ਼ੀਲੈਂਡ ਅਤੇ ਅਫਗਾਨਿਸਤਾਨ ਵਿਰੁੱਧ ਮੈਚ ਖੇਡੇ ਜਾਣਗੇ।


author

Tarsem Singh

Content Editor

Related News